ਤੁਰਕੀ ‘ਚ ਆਏ ਭੂਚਾਲ ‘ਚ ਭਾਰਤੀ ਨਾਗਰਿਕ ਦੀ ਗਈ ਜਾਨ, ਬਿਜ਼ਨੈੱਸ ਟ੍ਰਿਪ ‘ਤੇ ਗਿਆ ਸੀ ਵਿਦੇਸ਼

ਤੁਰਕੀ ‘ਚ ਆਏ ਭੂਚਾਲ ਦੀ ਤਬਾਹੀ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭੂਚਾਲ ਵਿਚ ਇਕ ਭਾਰਤੀ ਦੀ ਮੌਤ ਹੋ ਗਈ ਹੈ। ਭਾਰਤੀ ਦੂਤਾਵਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ।

PunjabKesari

ਭਾਰਤੀ ਦੂਤਾਵਾਸ ਨੇ ਟਵੀਟ ਕਰਦਿਆਂ ਦੱਸਿਆ ਕਿ ਤੁਰਕੀ ਵਿਚ ਭੂਚਾਲ ਆਉਣ ਤੋਂ ਬਾਅਦ ਇਕ ਭਾਰਤੀ ਨਾਗਰਿਕ ਵਿਜੇ ਕੁਮਾਰ ਦੀ ਲਾਸ਼ ਮਿਲੀ ਹੈ। ਉਹ 6 ਫਰਵਰੀ ਤੋਂ ਲਾਪਤਾ ਸੀ ਤੇ ਮਾਲਟਾ ਦੇ ਇਕ ਹੋਟਲ ਦੇ ਮਲਬੇ ਵਿਚ ਉਸ ਦੀ ਲਾਸ਼ ਮਿਲੀ ਹੈ। ਟਵੀਟ ਵਿਚ ਦੱਸਿਆ ਗਿਆ ਹੈ ਕਿ ਵਿਜੇ ਕੁਮਾਰ ਬਿਜ਼ਨੈੱਸ ਟ੍ਰਿਪ ਦੇ ਸਿਲਸਿਲੇ ਵਿਚ ਤੁਰਕੀ ਗਿਆ ਸੀ। ਭਾਰਤੀ ਦੂਤਾਵਾਸ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਵਾਇਆ ਗਿਆ ਹੈ ਕਿ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਭੂਚਾਲ ਵਿਚ ਮਰਨ ਵਾਲਿਆਂ ਦਾ ਅੰਕੜਾ 24 ਹਜ਼ਾਰ ਤੋਂ ਪਾਰ

ਦੱਸ ਦਈਏ ਕਿ ਤੁਰਕੀ ਅਤੇ ਸੀਰੀਆ ਵਿਚ 6 ਫਰਵਰੀ ਨੂੰ ਆਏ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਹੱਡਿਆਂ ਗਾਲ਼ ਦੇਣ ਵਾਲੀ ਠੰਡ ਵਿਚਾਲੇ ਭੂਚਾਲ ਪ੍ਰਭਾਵਿਤਾਂ ਨੂੰ ਰੈਸਕੀਊ ਕਰਨ ਦਾ ਕੰਮ ਜਾਰੀ ਹੈ। ਪਰ ਜਿਉਂ-ਜਿਉਂ ਇਮਾਰਤਾਂ ਦਾ ਮਲਬਾ ਹਟਾਇਆ ਜਾ ਰਿਹਾ ਹੈ, ਮਰਨ ਵਾਲਿਆਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਨਿਊਜ਼ ਏਜੰਸੀ ਏ.ਪੀ. ਮੁਤਾਬਕ ਇਕ ਦਿਨ ਪਹਿਲਾਂ ਤਕ ਮ੍ਰਿਤਕਾਂ ਦਾ ਜੋ ਅੰਕੜਾ 22 ਹਜ਼ਾਰ ਸੀ, ਉਹ ਹੁਣ ਵੱਧ ਕੇ 24 ਹਜ਼ਾਰ ਤੋਂ ਵੀ ਪਾਰ ਹੋ ਗਿਆ ਹੈ। ਅਜੇ ਵੀ ਇਸ ਮੰਦਭਾਗੀ ਗਿਣਤੀ ‘ਤੇ ਵਿਰਾਮ ਨਹੀਂ ਲੱਗਿਆ। ਮਲਬੇ ਦੇ ਢੇਰ ਖਿਲਰੇ ਪਏ ਹਨ ਅਤੇ ਚਾਰੇ ਪਾਸੇ ਚੀਕ-ਚਿਹਾੜਾ ਅਤੇ ਮਾਤਮ ਹੈ।

Leave a Reply

error: Content is protected !!