ਆਸਟ੍ਰੇਲੀਆ ਦਾ ਵੱਡਾ ਕਦਮ, ਇਨ੍ਹਾਂ ਲੋਕਾਂ ਨੂੰ ਮਿਲੇਗੀ ਨਾਗਰਿਕਤਾ, ਪਰਿਵਾਰ ਵੀ ਜਾ ਸਕੇਗਾ ਵਿਦੇਸ਼
ਕੈਨਬਰਾ : ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਇਲਸ ਨੇ ਸੋਮਵਾਰ ਨੂੰ ਇਕ ਅਹਿਮ ਐਲਾਨ ਕੀਤਾ। ਐਲਾਨ ਮੁਤਾਬਕ ਸਰਕਾਰ ਕੁਝ ਅਸਥਾਈ ਵੀਜ਼ਾ ਧਾਰਕਾਂ ਲਈ ਸਥਾਈ ਵੀਜ਼ਾ ਮਾਰਗ ਪ੍ਰਦਾਨ ਕਰਨ ਲਈ ਆਪਣੀ ਚੋਣ ਵਚਨਬੱਧਤਾ ਨੂੰ ਪੂਰਾ ਕਰ ਰਹੀ ਹੈ। ਸਮਾਚਾਰ ਏਜੰੇਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਗਾਇਲਸ ਨੇ ਲੇਬਰ ਸਰਕਾਰ ਦੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ, ਜਿਹਨਾਂ ਵਿਚ ਦੋ ਤਰ੍ਹਾਂ ਦੇ ਅਸਥਾਈ ਵੀਜ਼ਿਆਂ ‘ਤੇ ਲਗਭਗ 19,000 ਸ਼ਰਨਾਰਥੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਜੋ ਕਿ 2013 ਤੋਂ ਪਹਿਲਾਂ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚੇ ਸਨ।
ਐਲਾਨ ਮੁਤਾਬਕ ਸਿਰਫ਼ ਉਹ ਲੋਕ ਜੋ ਆਪ੍ਰੇਸ਼ਨ ਸੋਵਰੇਨ ਬਾਰਡਰਜ਼ ਦੀ ਸ਼ੁਰੂਆਤ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਸਨ ਰਿਹਾਇਸ਼ ਲਈ ਯੋਗ ਹਨ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ’ਨੀਲ ਨੇ ਕਿਹਾ ਕਿ ਸਰਕਾਰ ਚੱਲ ਰਹੇ ਆਪ੍ਰੇਸ਼ਨ ਲਈ ਵਚਨਬੱਧ ਹੈ ਅਤੇ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਸ ਨੇ ਕਿਹਾ ਕਿ ਜੇਕਰ ਕੋਈ ਇੱਕ ਵੈਧ ਵੀਜ਼ਾ ਤੋਂ ਬਿਨਾਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੈ, ਤਾਂ ਉਸ ਨੂੰ ਵਾਪਸ ਮੋੜ ਦਿੱਤਾ ਜਾਵੇਗਾ।