ਕੈਨੇਡਾ ‘ਚ ਨੈਨੀ/ਨਰਸਾਂ ਦੇ ਹਜ਼ਾਰਾਂ ਅਹੁਦੇ ਖ਼ਾਲੀ
ਕੈਨੇਡਾ ਸਰਕਾਰ ਵੱਲੋਂ ਵੀ ਨਰਸਿੰਗ ਖੇਤਰ ਨਾਲ ਸਬੰਧਤ ਲੋਕਾਂ ਨੂੰ ਭਾਰੀ ਗਿਣਤੀ ਵਿਚ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਨਰਸਿੰਗ ਵਿਚ ਅਪਣਾ ਕਰੀਅਰ ਵਧਾਉਣਾ ਚਾਹੁੰਦੇ ਹੋ ਅਤੇ ਬੀਐਸਸੀ, ਨਰਸਿੰਗ ਤੇ ਜੀਐਨਐਮ, ਏਐਨਐਮ ਕੀਤੀ ਹੈ ਤਾਂ ਤੁਸੀਂ ਨੈਨੀ ਕੇਅਰ ਜਾਂ ਕੇਅਰ ਗਿਵਰ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਇੰਪਲੋਇਰ ਰਾਹੀਂ ਕੈਨੇਡਾ ਪਹੁੰਚਣ ਦਾ ਮੌਕਾ ਵੀ ਹੈ ਜੇਕਰ ਤੁਸੀਂ ਬਿਨ੍ਹਾਂ ਮੈਡੀਕਲ ਬੈਕਰਾਉਂਡ ਤੋ ਹੋ, ਬੀਏ ਕੀਤੀ ਹੈ ਜਾਂ ਫਿਰ ਕਿਸੇ ਵੀ ਸਟਰੀਮ ਵਿੱਚ ਪਾਸਆਉਟ ਹੋ ਤਾਂ ਇਸ ਪ੍ਰੋਗਰਾਮ ਵਿੱਚ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਡੇ ਆਈਲੈਟਸ ਵਿਚ 5 ਬੈਂਡ ਹੋਣੇ ਲਾਜ਼ਮੀ ਹਨ ਅਤੇ ਨਾਲ ਹੀ 5 ਸਾਲ ਤੱਕ ਦੇ ਗੈਪ ਵਾਲੇ ਵੀ ਇਸ ਪ੍ਰੋਗਰਾਮ ਰਾਹੀਂ ਬਾਹਰ ਜਾਣ ਦਾ ਅਵਸਰ ਪ੍ਰਾਪਤ ਕਰ ਸਕਦੇ ਹਨ। ਕੈਨੇਡਾ ਜਾ ਕੇ ਤੁਸੀਂ ਪ੍ਰਤੀ ਮਹੀਨਾ 3 ਲੱਖ ਰੁਪਏ ਕਮਾ ਸਕਦੇ ਹੋ।