ਚੰਡੀਗੜ੍ਹ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਰੋਜ਼ ਫੈਸਟੀਵਲ ਦੇ ਮੱਦੇਨਜ਼ਰ ਪੁਲਸ ਬਦਲੇਗੀ ਟ੍ਰੈਫਿਕ ਰੂਟ
ਚੰਡੀਗੜ੍ਹ: ਰੋਜ਼ ਫੈਸਟੀਵਲ ਸਬੰਧੀ ਟ੍ਰੈਫਿਕ ਪੁਲਸ ਨੇ ਪਾਰਕਿੰਗ ਅਤੇ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਰੋਜ਼ ਫੈਸਟੀਵਲ 17 ਤੋਂ 19 ਫਰਵਰੀ ਤੱਕ ਰੋਜ਼ ਗਾਰਡਨ ਵਿਖੇ ਹੋਵੇਗਾ। ਚੰਡੀਗੜ੍ਹ ਟ੍ਰੈਫਿਕ ਪੁਲਸ ਸਥਿਤੀ ਦੇ ਹਿਸਾਬ ਨਾਲ ਟ੍ਰੈਫਿਕ ਰੂਟ ਬਦਲੇਗੀ। ਇਸ ਤੋਂ ਇਲਾਵਾ ਕਈ ਸੜਕਾਂ ’ਤੇ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਈ ਜਾ ਸਕਦੀ ਹੈ। ਜਾਮ ਤੋਂ ਬਚਣ ਲਈ ਕਾਰ ਪੁਲਿੰਗ ਦੀ ਵਰਤੋਂ ਕਰੋ।
ਇੱਥੇ ਕਰੋ ਵਾਹਨ ਪਾਰਕ, ਉਲੰਘਣਾ ਕਰਨ ’ਤੇ ਹੋਵੇਗੀ ਕਾਰਵਾਈ
ਸੈਕਟਰ-10 ਸਥਿਤ ਆਰਮੀ ਟੈਂਕ ਅਤੇ ਖੁੱਲ੍ਹੇ ਮੈਦਾਨ ਨੇੜੇ, ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ, ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਯੂ. ਟੀ. ਸਕੱਤਰੇਤ ਦੇ ਪਿੱਛੇ, ਸੈਕਟਰ-16 ਦੇ ਸਾਹਮਣੇ ਅਤੇ ਰੋਜ਼ ਗਾਰਡਨ ਦੇ ਪਿੱਛੇ, ਸੈਕਟਰ-17 ਹੋਟਲ ਤਾਜ, ਟੀ. ਡੀ. ਆਈ. ਮਾਲ, ਨਗਰ ਨਿਗਮ ਦਫ਼ਤਰ ਦੇ ਸਾਹਮਣੇ ਅਤੇ ਮਲਟੀਲੈਵਲ ਪਾਰਕਿੰਗ ਵਿਚ ਵਾਹਨ ਪਾਰਕ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੈਕਟਰ-9 ਸਥਿਤ ਐੱਸ. ਸੀ. ਓ. ਦੇ ਸਾਹਮਣੇ ਪਾਰਕਿੰਗ ਦੀ ਸਹੂਲਤ ਵੀ ਹੈ।