ਤਰਨ ਤਾਰਨ ’ਚ ਪੁਲੀਸ ਨੇ ਕਿੱਲੋ ਹੈਰੋਇਨ ਤੇ 27 ਲੱਖ ਰੁਪਏ ਸਣੇ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ

ਚੰਡੀਗੜ੍ਹ: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ 27 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਤਰਨਤਾਰਨ ਪੁਲੀਸ ਵੱਲੋਂ ਮੰਗਲਵਾਰ ਨੂੰ ਕੀਤੀ ਗਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਗਈ ਹੈ। ਸ੍ਰੀ ਯਾਦਵ ਨੇ ਟਵੀਟ ਕੀਤਾ, ‘ਕੱਲ੍ਹ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਤਰਨਤਾਰਨ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਕਿਲੋ ਹੈਰੋਇਨ, 27 ਲੱਖ ਰੁਪਏ ਅਤੇ ਸਕਾਰਪੀਓ ਬਿਨਾਂ ਨੰਬਰ ਪਲੇਟ ਜ਼ਬਤ ਕੀਤੀ।’

ਇਸ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਬੀਐੱਸਐੱਫ ਨੇ ਇੱਕ ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਬੀਐੱਸਐੱਫ ਨੇ ਬਿਆਨ ਵਿੱਚ ਕਿਹਾ ਕਿ ਹੈਰੋਇਨ ਮੰਗਲਵਾਰ ਨੂੰ ਬਚਨ ਸਿੰਘ ਦੀ ਢਾਣੀ ਪਿੰਡ ਨੇੜੇ ਇੱਕ ਪੈਕੇਟ ਵਿੱਚੋਂ ਮਿਲੀ ਸੀ।

Leave a Reply