ਸਿਹਤ ਲਈ ਲਾਹੇਵੰਦ ਹਨ ਪਪੀਤੇ ਦੇ ਬੀਜ, ਭਾਰ ਘਟਾਉਣ ਸਣੇ ਹੁੰਦੇ ਨੇ ਕਈ ਫ਼ਾਇਦੇ

ਜ਼ਿਆਦਾਤਰ ਲੋਕਾਂ ਨੂੰ ਪਪੀਤਾ ਖਾਣਾ ਚੰਗਾ ਲੱਗਦਾ ਹੈ ਅਤੇ ਭਾਰਤ ‘ਚ ਜ਼ਿਆਦਾਤਰ ਘਰਾਂ ‘ਚ ਲੋਕ ਨਾਸ਼ਤੇ ‘ਚ ਪਪੀਤਾ ਖਾਣਾ ਪਸੰਦ ਕਰਦੇ ਹਨ। ਇਹ ਫਲ ਚਮੜੀ ਸਮੇਤ ਪੂਰੀ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਪਪੀਤੇ ਦੇ ਫਲ ਦਾ ਸਵਾਦ, ਪੌਸ਼ਟਿਕਤਾ ਅਤੇ ਸਿਹਤ ਸੰਬੰਧੀ ਹੋਣ ਵਾਲੇ ਲਾਭ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਬੀਜ ਵੀ ਸਾਡੇ ਲਈ ਫ਼ਾਇਦੇਮੰਦ ਹੁੰਦੇ ਹਨ। ਪਪੀਤੇ ਦੇ ਬੀਜਾਂ ਦਾ ਰੰਗ ਗੂੜ੍ਹਾ ਹੁੰਦਾ ਹੈ ਅਤੇ ਇਨ੍ਹਾਂ ਦਾ ਬਾਹਰੀ ਹਿੱਸਾ ਚਮਕਦਾਰ ਹੁੰਦਾ ਹੈ। ਇਸ ਦਾ ਸਵਾਦ ਥੋੜ੍ਹਾ ਤਿੱਖਾ ਹੁੰਦਾ ਹੈ ਪਰ ਤੁਸੀਂ ਇਨ੍ਹਾਂ ਨੂੰ ਸੁਕਾ ਕੇ ਪੀਸ ਕੇ ਖਾ ਸਕਦੇ ਹੋ।

ਕਿੰਨੇ ਸਿਹਤਮੰਦ ਹਨ ਪਪੀਤੇ ਦੇ ਬੀਜ 

ਪਪੀਤੇ ਦੇ ਬੀਜ ਫਾਈਬਰ, ਸਿਹਤਮੰਦ ਫੈਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ‘ਚ ਜ਼ਿੰਕ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਸਮੇਤ ਕਈ ਵਿਟਾਮਿਨ ਅਤੇ ਖਣਿਜ ਸ਼ਾਮਲ ਹੁੰਦੇ ਹਨ। ਪਪੀਤੇ ਦੇ ਬੀਜਾਂ ‘ਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ (ਜਿਵੇਂ ਕਿ ਓਲੀਕ ਐਸਿਡ ਅਤੇ ਪੌਲੀਫੇਨੋਲ) ਅਤੇ ਫਲੇਵੋਨੋਇਡਸ ਹੁੰਦੇ ਹਨ ਜੋ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ। ਇਹ ਸਾਰੇ ਪੌਸ਼ਟਿਕ ਤੱਤ ਤੁਹਾਡੀ ਸਿਹਤ ਨੂੰ ਵਧਾਉਣ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਜਾਣੇ ਜਾਂਦੇ ਹਨ। ਆਓ ਜਾਣਦੇ ਹਾਂ ਪਪੀਤੇ ਦੇ ਬੀਜਾਂ ਦੇ ਕੀ ਫ਼ਾਇਦੇ ਹਨ।

ਭਾਰ ਘਟਾਉਣ ਲਈ
ਪਪੀਤੇ ਦੇ ਬੀਜ ਪਾਚਨ ਕਿਰਿਆ ਨੂੰ ਵਧਾਉਂਦੇ ਹਨ ਅਤੇ ਸਰੀਰ ਦੀ ਗੰਦਗੀ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਮੈਟਾਬੋਲਿਜ਼ਮ ਨੂੰ ਨਿਯਮਤ ਕਰਨ ‘ਚ ਮਦਦ ਕਰਦੇ ਹਨ।
ਅੰਤੜੀਆਂ ਦੀ ਸਿਹਤ
ਪਪੀਤੇ ਦੇ ਬੀਜਾਂ ‘ਚ ਕਾਰਪੇਨ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਅੰਤੜੀਆਂ ‘ਚ ਕੀੜੇ ਅਤੇ ਬੈਕਟੀਰੀਆ ਨੂੰ ਮਾਰਦਾ ਹੈ। ਇਸ ਨਾਲ ਤੁਹਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ।

ਕੋਲੈਸਟ੍ਰੋਲ
ਪਪੀਤੇ ਦੇ ਬੀਜਾਂ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ‘ਚ ਓਲੀਕ ਐਸਿਡ ਅਤੇ ਹੋਰ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਖ਼ਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ।

ਕੈਂਸਰ ਦਾ ਖ਼ਤਰਾ ਘਟ
ਪਪੀਤੇ ਦੇ ਬੀਜਾਂ ‘ਚ ਪੌਲੀਫੇਨੋਲਸ (ਇੱਕ ਮਜ਼ਬੂਤ ​​ਐਂਟੀਆਕਸੀਡੈਂਟ) ਪਾਇਆ ਜਾਂਦਾ ਹੈ, ਜੋ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ।

ਸੋਜ ਕਰੇ ਘਟ
ਪਪੀਤੇ ਦੇ ਬੀਜ ਵਿਟਾਮਿਨ ਸੀ ਅਤੇ ਹੋਰ ਕੰਪਾਊਂਡ (ਅਲਕਾਲਾਇਡਜ਼, ਫਲੇਵੋਨੋਇਡਜ਼ ਅਤੇ ਪੌਲੀਫੇਨੋਲਸ) ਨਾਲ ਭਰਪੂਰ ਹੁੰਦੇ ਹਨ, ਜੋ ਗਠੀਆ ਵਰਗੀਆਂ ਬੀਮਾਰੀਆਂ ‘ਚ ਸੋਜ ਨੂੰ ਰੋਕਣ ਅਤੇ ਘਟਾਉਣ ‘ਚ ਮਦਦ ਕਰਦੇ ਹਨ।
ਪੀਰੀਅਡਸ ਦਾ ਦਰਦ
ਪਪੀਤੇ ਦੇ ਬੀਜ ਪੀਰੀਅਡਸ ਸ਼ੁਰੂ ਕਰਨ ‘ਚ ਮਦਦ ਕਰ ਸਕਦੇ ਹਨ ਅਤੇ ਇਸ ਦੀ ਨਿਯਮਿਤਤਾ ਨੂੰ ਵਾਧਾ ਦੇਣ ‘ਚ ਮਦਦ ਕਰ ਸਕਦੇ ਹਨ, ਪਰ ਇਹ ਕੁਝ ਹੱਦ ਤੱਕ ਪੀਰੀਅਡਸ ਦੇ ਦਰਦ ਨੂੰ ਮੈਨੇਜ ਕਰਨ ‘ਚ ਵੀ ਮਦਦ ਕਰ ਸਕਦੇ ਹਨ।

Leave a Reply