ਡਾ. ਸਤਬੀਰ ਕੌਰ ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਕੀਤਾ ਗਿਆ ਨਿਯੁਕਤ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਡਾ. ਸਤਬੀਰ ਬੇਦੀ ਪੁੱਤਰੀ ਬੀ. ਐੱਸ. ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਰਾਜਪਾਲ ਪੁਰੋਹਿਤ ਨੇ ਪੰਜਾਬ ਸਿੱਖਿਆ ਸਕੂਲ ਬੋਰਡ (ਅਮੈਡਮੈਂਟ) ਐਕਟ, 2017 (ਪ੍ਰਿੰਸੀਪਲ ਐਕਟ, 1969) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਨਿਯੁਕਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਦੱਸ ਦੇਈਏ ਕਿ ਡਾ. ਸਤਬੀਰ ਬੇਦੀ ਦੀ ਨਿਯੁਕਤੀ ਦੇ ਨਿਯਮ ਅਤੇ ਸ਼ਰਤਾਂ ਬਾਅਦ ਵਿਚ ਤੈਅ ਕੀਤੀਆਂ ਜਾਣਗੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਨਿਯੁਕਤੀ ਅਧਿਸੂਚਨਾਂ ਜਾਰੀ ਹੋਣ ਤੋਂ 66 ਸਾਲ ਦੀ ਤੱਕ ਜਾਂ 3 ਸਾਲ ਦੇ ਸਮੇਂ ਲਈ ਤੱਕ ਕੀਤੀ ਜਾਂਦੀ ਹੈ।

Leave a Reply