ਭਾਰਤੀ ਔਰਤ ਦਾ ਕਾਰਨਾਮਾ ਆਇਆ ਸਾਹਮਣੇ, ਦੋ ਔਰਤਾਂ ਕੋਲੋਂ ਜ਼ਬਰਦਸਤੀ ਕਰਵਾਉਂਦੀ ਸੀ ਕੰਮ
ਨਿਊ ਜਰਸੀ : ਨਿਊਜਰਸੀ ਵਿੱਚ ਇੱਕ ਭਾਰਤੀ-ਅਮਰੀਕੀ ਔਰਤ ਨੇ ਵੀਰਵਾਰ ਨੂੰ ਭਾਰਤ ਦੀਆਂ ਦੋ ਔਰਤਾਂ ਨੂੰ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਆਪਣੇ ਕੋਲ ਰੱਖਣ ਅਤੇ ਉਨ੍ਹਾਂ ਦੀ ਤਨਖਾਹ ਨਾ ਦੇਣ ਦਾ ਦੋਸ਼ ਮੰਨਿਆ ਹੈ।
ਨਿਆਂ ਵਿਭਾਗ ਨੇ ਕਿਹਾ ਕਿ ਪਟੀਸ਼ਨ ਸਮਝੌਤੇ ਦੇ ਅਨੁਸਾਰ ਹਰਸ਼ਾ ਸਾਹਨੀ ਨੇ ਪੀੜਤਾਂ ਨੂੰ ਕੁੱਲ 642,212 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਅਤੇ ਇੱਕ ਪੀੜਤ ਦੇ ਦਿਮਾਗੀ ਐਨਿਉਰਿਜ਼ਮ(ਦਿਮਾਗੀ ਦੀ ਕਿਸੇ ਨਸ ਦਾ ਫੈਲ ਕੇ ਉਸ ਵਿਚ ਖ਼ੂਨ ਭਰ ਜਾਣ ਕਾਰਨ ਉਸ ਦਾ ਕਮਜ਼ੋਰ ਹੋਣਾ) ਦੇ ਇਲਾਜ ਲਈ 200,000 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਹੈ। ਸਾਹਨੀ ਨੇ ਇਹ ਰਕਮ ਇੰਟਰਨਲ ਰੈਵੇਨਿਊ ਸਰਵਿਸ (ਆਈਆਰਐਸ) ਨੂੰ ਦੇਣ ਲਈ ਵੀ ਸਹਿਮਤੀ ਪ੍ਰਗਟਾਈ ਹੈ।
ਦਸਤਾਵੇਜ਼ਾਂ ਅਨੁਸਾਰ, 2013 ਤੋਂ ਅਗਸਤ 2021 ਤੱਕ, ਸਾਹਨੀ ਨੇ ਹੋਰ ਵਿਅਕਤੀਆਂ ਨਾਲ ਰਲ ਕੇ ਭਾਰਤ ਤੋਂ ਦੋ ਵਿਦੇਸ਼ੀ ਨਾਗਰਿਕਾਂ ਨੂੰ ਛੁਪਾਉਣ ਅਤੇ ਪਨਾਹ ਦੇਣ ਦੀ ਸਾਜ਼ਿਸ਼ ਰਚੀ, ਜਿਨ੍ਹਾਂ ਨੂੰ ਸਾਹਨੀ ਨੇ ਆਪਣੇ ਅਤੇ ਆਪਣੇ ਪਰਿਵਾਰ ਦਾ ਮਦਦ ਲਈ ਨਿਊਜਰਸੀ ਸਥਿਤ ਆਪਣੇ ਘਰ ਰੱਖਿਆ ਸੀ।