ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

ਸਰਕਾਰ ਨੇ ਸ਼ੁੱਕਰਵਾਰ ਨੂੰ ਪਾਸਪੋਰਟ ਲਈ ਪੁਲਸ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਇਕ ਨਵਾਂ ਮੋਬਾਇਲ ਐਪ ‘ਐੱਮ ਪਾਸਪੋਰਟ ਪੁਲਸ ਐਪ’ ਲਾਂਚ ਕਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਦੁਆਰਾ ਲਾਂਚ ਕੀਤੇ ਗਏ ਇਸ ਐਪ ਦੀ ਮਦਦ ਨਾਲ ਪਾਸਪੋਰਟ ਦੀ ਪੁਲਸ ਵੈਰੀਫਿਕੇਸ਼ਨ ਕਰਨ ‘ਚ ਸਮੇਂ ਦੀ ਵੀ ਬਚਤ ਹੋਵੇਗੀ। ਅਧਿਕਾਰੀਆਂ ਮੁਤਾਬਕ, ਐਪ ਦੀ ਮਦਦ ਨਾਲ ਪਾਸਪੋਰਟ ਜਾਰੀ ਕਰਨ ਦੀ ਸਮਾਂ-ਮਿਆਦ ਨੂੰ 10 ਘੱਟ ਕਰ ਦੇਵੇਗਾ ਯਾਨੀ ਹੁਣ 5 ਦਿਨਾਂ ‘ਚ ਹੀ ਪਾਸਪੋਰਟ ਪ੍ਰਾਪਤ ਕੀਤਾ ਜਾ ਸਕੇਗਾ।

ਪੇਪਰਲੈੱਸ ਹੋਵੇਗੀ ਪ੍ਰਕਿਰਿਆ

ਵਿਦੇਸ਼ ਮੰਤਰਾਲਾ ਨੇ ਪਾਸਪੋਰਟ ਜਾਰੀ ਕਰਨ ਦੇ ਪੁਲਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਕਾਰਗਰ ਅਤੇ ਤੇਜ਼ ਕਰਨ ਲਈ ਐੱਮ ਪਾਸਪੋਰਟ ਪੁਲਸ ਐਪ ਪੇਸ਼ ਕੀਤਾ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 16 ਫਰਵਰੀ ਨੂੰ ਸੁਰੱਖਿਆ ਫੋਰਸ ਸਥਾਪਨਾ ਦਿਵਸ ਮੌਕੇ ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ ਦੇ ਕਾਮਿਆਂ ਨੂੰ 350 ਮੋਬਾਇਲ ਟੈਬਲੇਟ ਵੀ ਸਮਰਪਿਤ ਕੀਤੇ। ਵਿਦੇਸ਼ ਮੰਤਰਾਲਾ ਦੇ ਖੇਤਰੀ ਪਾਸਪੋਰਟ ਦਫ਼ਤਰ (ਆਰ.ਪੀ.ਓ.) ਮੁਤਾਬਕ, ਇਹ ਡਿਵਾਈਸ ਹੁਣ ਪੁਲਸ ਵੈਰੀਫਿਕੇਸ਼ਨ ਅਤੇ ਜਮ੍ਹਾ ਰਿਪੋਰਟ ਦੀ ਪੂਰੀ ਪ੍ਰਕਿਰਿਆ ਨੂੰ ਪੇਪਰਲੈੱਸ ਬਣਾਉਣ ‘ਚ ਸਮਰੱਥ ਹੈ।

ਹੁਣ ਜਲਦੀ ਪੂਰੀ ਹੋ ਸਕੇਗੀ ਪਾਸਪੋਰਟ ਪ੍ਰਕਿਰਿਆ

ਦਿੱਲੀ ਦੇ ਖੇਤਰੀ ਪਾਸਪੋਰਟ ਅਧਿਕਾਰੀ ਅਭਿਸ਼ੇਕ ਦੁਬੇ ਮੁਤਾਬਕ, ਐਪ ਅਤੇ ਡਿਵਾਈਸ ਦੀ ਮਦਦ ਨਾਲ ਪਾਸਪੋਰਟ ਜਾਰੀ ਕਰਨ ਦੀ ਸਮਾਂ-ਮਿਆਦ ਨੂੰ 10 ਦਿਨਾਂ ਤਕ ਘੱਟ ਕੀਤਾ ਜਾ ਸਕਦਾ ਹੈ। ਪਹਿਲਾਂ ਇਸ ਪ੍ਰਕਿਰਿਆ ‘ਚ 15 ਦਿਨਾਂ ਦਾ ਸਮਾਂ ਲਗਦਾ ਸੀ, ਜਿਸਨੂੰ ਹੁਣ 5 ਦਿਨਾਂ ‘ਚ ਹੀ ਕੀਤਾ ਜਾ ਸਕੇਗਾ। ਨਾਲ ਹੀ ਪਾਸਪੋਰਟ ਪ੍ਰਕਿਰਿਆ ਹੋਰ ਵੀ ਆਸਾਨ ਹੋਵੇਗੀ।

PunjabKesari

ਆਰ.ਪੀ.ਓ. ਦਿੱਲੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਖੇਤਰੀ ਪਾਸਪੋਰਟ ਦਫ਼ਤਰ (ਆਰ.ਪੀ.ਓ.) ਦਿੱਲੀ ਨੇ ਸ਼ੁੱਕਰਵਾਰ ਨੂੰ ਇਕ ਟਵੀਟ ‘ਚ ਕਿਹਾ ਕਿ ਐੱਮ ਪਾਸਪੋਰਟ ਪੁਲਸ ਐਪ ਦੀ ਮਦਦ ਨਾਲ ਪੁਲਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ ‘ਚ ਕਾਫੀ ਮਦਦ ਮਿਲਣ ਵਾਲੀ ਹੈ। ਨਾਲ ਹੀ ਸਮੇਂ ਦੀ ਵੀ ਕਾਫੀ ਬਚਤ ਹੋਵੇਗੀ। ਉਨ੍ਹਾਂ ਲਿਖਿਆ ਕਿ ਟੈਬਲੇਟ ਦੀ ਵਰਤੋਂ ਕਰਕੇ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਵੈਰੀਫਿਕੇਸ਼ਨ ਸਮੇਂ ਨੂੰ 15 ਦਿਨਾਂ ਤੋਂ ਘਟਾ ਕੇ 5 ਦਿਨ ਕਰਨ ਦੀ ਯੋਜਨਾ ਹੈ ਜੋ ਨਾਗਰਿਕ ਸੇਵਾਵਾਂ ‘ਚ ਸੁਧਾਰ ਦੀ ਦਿਸ਼ਾ ‘ਚ ਇਕ ਵੱਡਾ ਕਦਮ ਹੋਵੇਗਾ।

ਇਹ ਵੀ ਪੜ੍ਹੋ– ਐਲਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿਟਰ ਦਾ CEO! ਕਿਹਾ- ‘ਇਹ ਦੂਜਿਆਂ ਤੋਂ ਬਿਹਤਰ ਹੈ’

ਅਮਿਤ ਸ਼ਾਹ ਨੇ ਵੀ ਕੀਤਾ ਟਵੀਟ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਬਾਰੇ ਵੀਰਵਾਰ ਨੂੰ ਟਵੀਟ ਕੀਤਾ। ਉਨ੍ਹਾਂ ਟਵੀਟ ‘ਚ ਲਿਖਿਆ ਕਿ ਪਾਸਪੋਰਟ ਦੀ ਤੁਰੰਤ ਵੈਰੀਫਿਕੇਸ਼ਨ ਲਈ ਪਾਸਪੋਰਟ ਮੋਬਾਇਲ ਐਪਲੀਕੇਸ਼ਨ ਲਾਂਚ ਕੀਤਾ ਹੈ। ਡਿਜੀਟਲ ਵੈਰੀਫਿਕੇਸ਼ਨ ਹੋਣ ਨਾਲ ਸਮੇਂ ਦੀ ਬਚਤ ਦੇ ਨਾਲ-ਨਾਲ ਜਾਂਚ ‘ਚ ਪਾਰਦਰਸ਼ਤਾ ਆਏਗੀ। ਇਹ ਕਦਮ ਸਮਾਰਟ ਪੁਲਸਿੰਗ ਲਈ ਪੀ.ਐੱਮ. ਮੋਦੀ ਦੁਆਰਾ ਸਥਾਪਿਤ ਪੁਲਸ ਤਕਨਾਲੋਜੀ ਮਿਸ਼ਨ ਦੀ ਦਿਸ਼ਾ ‘ਚ ਮਹੱਤਵਪੂਰਨ ਕੋਸ਼ਿਸ਼ ਹੈ।

Leave a Reply