ਪਾਕਿਸਤਾਨ: ਕਰਾਚੀ ਪੁਲੀਸ ਹੈੱਡਕੁਆਰਟਰ ’ਤੇ ਹਮਲੇ ’ਚ 3 ਅਤਿਵਾਦੀਆਂ ਸਣੇ 7 ਮੌਤਾਂ

 

ਕਰਾਚੀ: ਪਾਕਿਸਤਾਨ ਦੇ ਕਰਾਚੀ ਵਿਚ ਭਾਰੀ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਤਾਲਿਬਾਨ ਅਤਿਵਾਦੀਆਂ ਨੇ ਪੁਲੀਸ ਮੁਖੀ ਦੇ ਦਫ਼ਤਰ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਹਮਲਾਵਰ ਮਾਰੇ ਗਏ, ਜਦਕਿ ਤਿੰਨ ਸੁਰੱਖਿਆ ਕਰਮਚਾਰੀਆਂ ਸਮੇਤ ਚਾਰ ਹੋਰਾਂ ਦੀ ਮੌਤ ਹੋ ਗਈ। ਇਮਾਰਤ ‘ਚ ਹੁਣ ਕੋਈ ਅਤਿਵਾਦੀ ਨਹੀਂ ਹੈ। ਕਰਾਚੀ ਪੁਲੀਸ ਦਫ਼ਤਰ ’ਤੇ ਅਤਿਵਾਦੀਆਂ ਦੇ ਹਮਲੇ ਖ਼ਿਲਾਫ਼ ਪੁਲੀਸ ਕਮਾਂਡੋ ਅਤੇ ਨੀਮ ਫ਼ੌਜੀ ਬਲਾਂ ਦੀ ਕਾਰਵਾਈ ਕਈ ਘੰਟੇ ਚੱਲੀ।

Leave a Reply