ਖੇਤੀ ਬਿਜਨਸ ਮੈਨੇਜਮੈਂਟ ਕੋਰਸ ਦੀਆਂ 60 ਹੋਰ ਸੀਟਾਂ ਵਧਾਈਆਂ ਜਾਣਗੀਆਂ: ਤੋਮਰ
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਨੌਜਵਾਨਾਂ ਨੂੰ ਖੇਤੀਬਾੜੀ ਖੇਤਰ ਵੱਲ ਅਕਰਸ਼ਿਤ ਕਰਨ ਦਾ ਸੁਨੇਹਾ ਦਿੰਦਿਆਂ ਅੱਜ ਐਲਾਨ ਕੀਤਾ ਕਿ ਕੇਂਦਰ ਸਰਕਾਰ ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ (ਸੀਸੀਐੱਸ-ਐੱਨਆਈਏਐੱਮ) ਦੇ ਖੇਤੀ ਬਿਜਨਸ ਮੈਨੇਜਮੈਂਟ ਕੋਰਸ ਵਿੱਚ 60 ਹੋਰ ਸੀਟਾਂ ਵਧਾਏਗੀ। ਖੇਤੀਬਾੜੀ ਨਾਲ ਸਬੰਧਤ ਇਹ ਸਿੱਖਿਆ ਸੰਸਥਾ ਜੈਪੁਰ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹੋਸਟਲਾਂ ਵਿੱਚ ਲਾਜ਼ਮੀ ਰਹਿਣ ਬਾਰੇ ਸ਼ਰਤ ਨੂੰ ਵੀ ਖਤਮ ਕੀਤਾ ਜਾਵੇਗਾ। ਸ੍ਰੀ ਤੋਮਰ ਐਤਵਾਰ ਨੂੰ ਇਸ ਸੰਸਥਾ ਦੀ ਸਾਲਾਨਾ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।