ਰੋਜ਼ ਬਦਾਮ ਖਾਣ ਦੇ ਫ਼ਾਇਦੇ
ਨਿਯਮਿਤ ਰੂਪ ਨਾਲ ਬਦਾਮ ਖਾਣ ਨਾਲ ਮੋਟਾਪੇ ਅਤੇ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ। ਇਕ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ‘ਫਰੰਟੀਅਰਜ਼ ਇਨ ਨਿਊਟ੍ਰੀਸ਼ਨ’ ਜਰਨਲ ’ਚ ਪ੍ਰਕਾਸ਼ਿਤ ਖੋਜ ’ਚ ਪਾਇਆ ਗਿਆ ਹੈ ਕਿ 12 ਹਫ਼ਤਿਆਂ ਤੱਕ ਰੋਜ਼ਾਨਾ ਬਦਾਮ ਖਾਣ ਨਾਲ ਇਨਸੁਲਿਨ ਪ੍ਰਤੀਰੋਧ ਘੱਟ ਹੋ ਗਿਆ, ਪੈਨਕ੍ਰੀਆਟਿਕ ਫੰਕਸ਼ਨ ’ਚ ਸੁਧਾਰ ਹੋਇਆ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦ ਮਿਲੀ। ਖੋਜਕਰਤਾਵਾਂ ਨੇ ਕਿਹਾ ਕਿ ਜਿਸ ਗਰੁੱਪ ਦੇ ਲੋਕਾਂ ਨੂੰ ਬਦਾਮ ਦਿੱਤੇ ਗਏ ਸਨ, ਉਨ੍ਹਾਂ ਦੇ ਸਰੀਰ ਦੇ ਭਾਰ, ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) ਅਤੇ ਕਮਰ ਦੇ ਘੇਰੇ ’ਚ ਮਹੱਤਵਪੂਰਨ ਕਮੀ ਆਈ ਅਤੇ ਉਨ੍ਹਾਂ ਦਾ ਕੁੱਲ ਕੋਲੈਸਟ੍ਰੋਲ ਵੀ ਘੱਟ ਹੋਇਆ।