ਖੂਨ ਦੀ ਘਾਟ ਪੂਰੀ ਕਰਨ ਲਈ ਪੀਓ ‘ਬੇਲ ਦੇ ਪੱਤਿਆਂ’ ਦਾ ਜੂਸ

 

ਬੇਲਪਤਰ ਜਾਂ ਬੇਲ ਦੇ ਪੱਤਿਆਂ ਦਾ ਇਸਤੇਮਾਲ ਪੂਜਾ ਅਤੇ ਸ਼ੁਭ ਕੰਮਾਂ ‘ਚ ਕੀਤਾ ਜਾਂਦਾ ਹੈ। ਖ਼ਾਸ ਕਰਕੇ ਭਗਵਾਨ ਸ਼ਿਵ ਦੀ ਪੂਜਾ ‘ਚ ਬੇਲ ਦੇ ਪੱਤੇ ਚੜ੍ਹਾਏ ਜਾਂਦੇ ਹਨ ਕਿਉਂਕਿ ਭੋਲੇਨਾਥ ਨੂੰ ਬੇਲ ਦੇ ਪੱਤੇ ਬਹੁਤ ਪਸੰਦ ਹਨ। ਪਰ ਇਸ ਦੀ ਵਰਤੋਂ ਧਾਰਮਿਕ ਕੰਮਾਂ ‘ਚ ਕਰਨ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਆਯੁਰਵੈਦ ਅਨੁਸਾਰ ਇਨ੍ਹਾਂ ਪੱਤਿਆਂ ‘ਚ ਔਸ਼ਧੀ ਗੁਣ ਪਾਏ ਜਾਂਦੇ ਹਨ। ਇਸ ‘ਚ ਟੈਨਿਨ, ਫਲੇਵੋਨੋਇਡਸ ਅਤੇ ਕੌਮਰਿਨ ਨਾਮਕ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਇਲਾਜ ‘ਚ ਮਦਦ ਕਰਦੇ ਹਨ। ਬੇਲ ਦੇ ਪੱਤਿਆਂ ਦਾ ਜੂਸ ਕਈ ਗੰਭੀਰ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਸਿਹਤ ਸੰਬੰਧੀ ਲਾਭ…

ਸਰੀਰ ‘ਚੋਂ ਦੂਰ ਹੋਵੇਗੀ ਖੂਨ ਦੀ ਘਾਟ

ਬੇਲ ਦੇ ਪੱਤਿਆਂ ਦਾ ਜੂਸ ਪੀਣ ਨਾਲ ਸਰੀਰ ‘ਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ। ਜੇਕਰ ਤੁਹਾਨੂੰ ਅਨੀਮੀਆ ਜਾਂ ਖੂਨ ਦੀ ਘਾਟ ਵਰਗੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਇਸ ਦੇ ਪੱਤਿਆਂ ਨਾਲ ਬਣੇ ਜੂਸ ਦਾ ਸੇਵਨ ਕਰ ਸਕਦੇ ਹੋ। ਬੇਲ ਦੇ ਪੱਤਿਆਂ ਦਾ ਜੂਸ ਸਰੀਰ ‘ਚੋਂ ਖੂਨ ਵਧਾਉਣ ‘ਚ ਮਦਦ ਕਰਦਾ ਹੈ। ਇੱਕ ਗਲਾਸ ਪਾਣੀ ‘ਚ ਇੱਕ ਚਮਚਾ ਬੇਲ ਦੇ ਪੱਤਿਆਂ ਦਾ ਰਸ ਪਾ ਕੇ ਪੀਓ। ਇਸ ਸਮੱਸਿਆ ਤੋਂ ਜਲਦੀ ਰਾਹਤ ਮਿਲੇਗੀ।

ਸਾਹ ਸਬੰਧੀ ਸਮੱਸਿਆ ‘ਚ ਹੈ ਫ਼ਾਇਦੇਮੰਦ 
ਬੇਲ ਦੇ ਪੱਤਿਆਂ ਨਾਲ ਤਿਆਰ ਜੂਸ ਪੀਣ ਨਾਲ ਸਾਹ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਇਸ ਜੂਸ ਨੂੰ ਪੀਣ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ‘ਚ ਪਾਏ ਜਾਣ ਵਾਲੇ ਗੁਣ ਸਾਹ ਦੀ ਸਮੱਸਿਆ ਦੇ ਖਤਰੇ ਨੂੰ ਘੱਟ ਕਰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬੇਲ ਦੇ ਪੱਤਿਆਂ ਦਾ ਜੂਸ ਸ਼ਹਿਦ ‘ਚ ਮਿਲਾ ਕੇ ਪੀ ਸਕਦੇ ਹੋ।

ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ
ਬੇਲ ਦੇ ਪੱਤਿਆਂ ਦਾ ਜੂਸ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਪੱਤਿਆਂ ਦਾ ਸੇਵਨ ਕਰਨ ਨਾਲ ਸਰੀਰ ‘ਚ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਇਹ ਤੁਹਾਡੇ ਸਰੀਰ ‘ਚ ਇਨਸੁਲਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਸ਼ੂਗਰ ਦੇ ਮਰੀਜ਼ ਬੇਲ ਦੇ ਪੱਤਿਆਂ ਦਾ ਜੂਸ ਕੱਢ ਕੇ ਇਕ ਗਲਾਸ ਪਾਣੀ ‘ਚ ਇਕ ਚਮਚਾ ਮਿਲਾ ਕੇ ਪੀਣ, ਬਹੁਤ ਲਾਭ ਮਿਲੇਗਾ। ਪਰ ਸ਼ੂਗਰ ‘ਚ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਪਾਚਨ ਕਿਰਿਆ ਹੋਵੇਗੀ ਬਿਹਤਰ
ਬੇਲ ਦੇ ਪੱਤਿਆਂ ਦਾ ਜੂਸ ਪੀਣ ਨਾਲ ਤੁਹਾਡਾ ਪਾਚਨ ਤੰਤਰ ਠੀਕ ਕੰਮ ਕਰਦਾ ਹੈ। ਇਹ ਅੰਤੜੀ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਢਿੱਡ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਇਸ ਜੂਸ ‘ਚ ਲੂਣ ਅਤੇ ਕਾਲੀ ਮਿਰਚ ਮਿਲਾ ਕੇ ਪੀਓ। ਤਿਆਰ ਜੂਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।

ਖਾਰਸ਼ ਅਤੇ ਪਿੱਤ ਵਰਗੀਆਂ ਸਮੱਸਿਆਵਾਂ ਰਹਿਣਗੀਆਂ ਦੂਰ
ਇਨ੍ਹਾਂ ਪੱਤਿਆਂ ਤੋਂ ਤਿਆਰ ਜੂਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੇ ਇਨਫੈਕਸ਼ਨ ਵੀ ਦੂਰ ਹੋ ਜਾਂਦੇ ਹਨ। ਬੇਲ ਦੇ ਪੱਤਿਆਂ ‘ਚ ਐਂਟੀ-ਫੰਗਲ, ਐਂਟੀਮਾਈਕ੍ਰੋਬਾਇਲ, ਐਂਟੀਵਾਇਰਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਠੀਕ ਕਰਨ ‘ਚ ਮਦਦ ਕਰਦੇ ਹਨ। ਖਾਰਸ਼, ਚਮੜੀ ਦੇ ਦਾਗ-ਧੱਬੇ ਅਤੇ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬੇਲਪਤਰਾ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਬੇਲ ਦੇ ਪੱਤਿਆਂ ਦੇ ਜੂਸ ‘ਚ ਜੀਰਾ ਮਿਲਾ ਕੇ ਪੀਓ, ਸਮੱਸਿਆ ਤੋਂ ਕਾਫ਼ੀ ਰਾਹਤ ਮਿਲੇਗੀ।

 

Leave a Reply

error: Content is protected !!