ਧਮਕੀ ਭਰਿਆ ਪੱਤਰ ਭੇਜ ਕੇ 31 ਲੱਖ ਮੰਗਣ ਵਾਲੇ ਨੂੰ 3 ਸਾਲ ਦੀ ਕੈਦ
ਚੰਡੀਗੜ੍ਹ : ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ’ਤੇ ਧਮਕੀ ਭਰਿਆ ਪੱਤਰ ਸੈਕਟਰ-17 ਸਥਿਤ ਚੀਫ ਬੂਟ ਹਾਊਸ ਦੇ ਮਾਲਕ ਨੂੰ ਭੇਜ ਕੇ 31 ਲੱਖ ਮੰਗਣ ਵਾਲੇ ਮੁਲਜ਼ਮ ਪੰਚਕੂਲਾ ਸੈਕਟਰ-24 ਨਿਵਾਸੀ ਜਸਵੀਰ ਸਿੰਘ ਨੂੰ ਜ਼ਿਲ੍ਹਾ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 500 ਰੁਪਏ ਜੁਰਮਾਨਾ ਕੀਤਾ ਹੈ। ਦਰਜ ਮਾਮਲਾ 13 ਸਤੰਬਰ, 2014 ਦਾ ਹੈ। ਸੈਕਟਰ-15 ਨਿਵਾਸੀ ਗਗਨਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਦਾ ਸੈਕਟਰ-17 ਸਥਿਤ ਚੀਫ ਬੂਟ ਹਾਊਸ ਦੇ ਨਾਂ ’ਤੇ ਸ਼ੋਅਰੂਮ ਹੈ। ਉਨ੍ਹਾਂ ਦੇ ਸ਼ੋਅਰੂਮ ’ਤੇ ਕੋਰੀਅਰ ਦੇ ਜ਼ਰੀਏ ਇੱਕ ਪੱਤਰ ਆਇਆ ਸੀ।