ਦਾਰੂਲ ਉਲੂਮ ਦੇਵਬੰਦ ਨੇ ਵਿਦਿਆਰਥੀਆਂ ਨੂੰ ਆਪਣੀ ਦਾੜ੍ਹੀ ਨਾ ਕੱਟਵਾਉਣ ਦੀ ਦਿੱਤੀ ਹਿਦਾਇਤ
ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ‘ਚ ਸਥਿਤ ਮਸ਼ਹੂਰ ਇਸਲਾਮੀ ਸਿੱਖਿਆ ਸੰਸਥਾ ਦਾਰੂਲ ਉਲੂਮ ਦੇਵਬੰਦ ਦੇ ਪ੍ਰਸ਼ਾਸਨ ਨੇ ਇਕ ਆਦੇਸ਼ ਜਾਰੀ ਕਰ ਕੇ ਸੰਸਥਾ ‘ਚ ਪੜ੍ਹ ਰਹੇ ਕਈ ਵਿਦਿਆਰਥੀਆਂ ਨੂੰ ਆਪਣੀ ਦਾੜ੍ਹੀ ਨਹੀਂ ਕੱਟਵਾਉਣ ਦੀ ਹਿਦਾਇਤ ਦਿੱਤੀ ਹੈ। ਦਾਰੂਲ ਉਲੂਮ ਦੇਵਬੰਦ ਦੇ ਸਿੱਖਿਆ ਵਿਭਾਗ ਦੇ ਇੰਚਾਰਜ ਮੌਲਾਨਾ ਹੁਸੈਨ ਅਹਿਮਦ ਸੋਮਵਾਰ ਸ਼ਾਮ ਜਾਰੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਸੰਸਥਾ ‘ਚ ਪੜ੍ਹ ਰਿਹਾ ਕੋਈ ਵੀ ਵਿਦਿਆਰਥੀ ਆਪਣੀ ਦਾੜ੍ਹੀ ਨਹੀਂ ਕੱਟਵਾਏਗਾ ਅਤੇ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਆਦੇਸ਼ ‘ਚ ਕਿਹਾ ਗਿਆ ਹੈ ਕਿ ਦਾੜ੍ਹੀ ਕੱਟਵਾ ਕੇ ਸੰਸਥਾ ‘ਚ ਪ੍ਰਵੇਸ਼ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਵੀ ਨਹੀਂ ਦਿੱਤਾ ਜਾਵੇਗਾ।