ਰਿਪੋਰਟ ‘ਚ ਦਾਅਵਾ: 2022 ‘ਚ ਇੰਨੇ ਲੋਕਾਂ ਨੇ ਮੰਗੀ ਭਾਰਤ ‘ਚ ਸ਼ਰਨ

ਨਵੀਂ ਦਿੱਲੀ- ਭਾਰਤ ‘ਚ ਸ਼ਰਨਾਰਥੀਆਂ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਇਸ ‘ਚ ਕਿਹਾ ਗਿਆ ਹੈ ਕਿ ਸਾਲ 2022 ‘ਚ 10,000 ਸ਼ਰਨਾਰਥੀਆਂ ਨੇ ਭਾਰਤ ‘ਚ ਸ਼ਰਨ ਲਈ ਹੈ। ਅਧਿਕਾਰ ਅਤੇ ਜ਼ੋਖਮ ਵਿਸ਼ਲੇਸ਼ਣ ਸਮੂਹ (RRAG) ਨੇ ਕਿਹਾ ਕਿ 10,000 ਤੋਂ ਵੱਧ ਵਿਅਕਤੀਆਂ ਨੇ ਭਾਰਤ ‘ਚ ਸ਼ਰਨ ਮੰਗੀ ਸੀ, ਜਦੋਂ ਕਿ ਦੇਸ਼ ਭਰ ‘ਚ ਘੱਟੋ-ਘੱਟ 203 ਸ਼ਰਨ ਮੰਗਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਮਿਜ਼ੋਰਮ  ਸ਼ਰਨਾਰਥੀਆਂ ਦੀ ਆਮਦ ਦਾ ਕੇਂਦਰ ਬਣ ਗਿਆ ਸੀ।

ਰਿਪੋਰਟ ‘ਚ ਕਿਹਾ ਗਿਆ ਕਿ 2022 ਦੇ ਅਖ਼ੀਰ ਤੱਕ ਭਾਰਤ ‘ਚ ਲਗਭਗ 405,000 ਸ਼ਰਨਾਰਥੀ ਸਨ, ਜਿਸ ‘ਚ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ/ਰਜਿਸਟਰ ਕੀਤੇ ਗਏ ਸਨ ਅਤੇ ਵੱਖ-ਵੱਖ ਕੈਂਪਾਂ ‘ਚ ਰੱਖੇ ਗਏ 213,578 ਸ਼ਰਨਾਰਥੀ ਸ਼ਾਮਲ ਹਨ। ਗੁਆਂਢੀ ਦੇਸ਼ਾਂ ਤੋਂ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਲਗਭਗ 31,313 ਸ਼ਰਨਾਰਥੀ ਜਿਨ੍ਹਾਂ ਨੂੰ ਧਾਰਮਿਕ ਅੱਤਿਆਚਾਰ ਦੇ ਦਾਅਵਿਆਂ ਦੇ ਆਧਾਰ ‘ਤੇ ਲੰਬੇ ਸਮੇਂ ਦਾ ਵੀਜ਼ਾ ਦਿੱਤਾ ਗਿਆ ਸੀ। ਲਗਭਗ 160,085 ਗੈਰ-ਰਜਿਸਟਰਡ ਸ਼ਰਨਾਰਥੀ ਹਨ।

ਰਿਪੋਰਟ ਮੁਤਾਬਕ ਮਿਜ਼ੋਰਮ 2022 ‘ਚ ਸ਼ਰਨਾਰਥੀਆਂ ਦੀ ਆਮਦ ਦਾ ਮੁੱਖ ਕੇਂਦਰ ਸੀ, ਖ਼ਾਸ ਕਰ ਕੇ ਮਿਆਂਮਾਰ ਅਤੇ ਬੰਗਲਾਦੇਸ਼। ਮਿਆਂਮਾਰ ‘ਚ ਅਸਥਿਰਤਾ ਕਾਰਨ ਅਤੇ ਅਫਗਾਨਿਸਤਾਨ ਤੇ ਬੰਗਲਾਦੇਸ਼ ‘ਚ ਧਾਰਮਿਕ ਘੱਟ ਗਿਣਤੀਆਂ ‘ਤੇ ਹਮਲਿਆਂ ਕਾਰਨ ਭਾਰਤ ‘ਚ 10,000 ਤੋਂ ਵੱਧ ਸ਼ਰਨਾਰਥੀਆਂ ਦੀ ਆਮਦ ਹੋਈ। ਇਨ੍ਹਾਂ ‘ਚ ਮਿਆਂਮਾਰ ਤੋਂ ਮਿਜ਼ੋਰਮ ਵਿਚ ਦਾਖਲ ਹੋਏ 9,000 ਤੋਂ ਵੱਧ ਸ਼ਰਨਾਰਥੀ ਦਾਖ਼ਲ ਹੋਏ। ਮਣੀਪੁਰ ‘ਚ ਦਾਖ਼ਲ ਹੋਣ ਵਾਲੇ ਲਗਭਗ 85 ਬਰਮੀ ਸ਼ਰਨਾਰਥੀ ਸ਼ਾਮਲ ਹਨ। ਸਿੱਖ ਅਤੇ ਹਿੰਦੂ ਸ਼ਰਨਾਰਥੀ ਜਿਨ੍ਹਾਂ ਨੂੰ ਅਫਗਾਨਿਸਤਾਨ ਤੋਂ ਏਅਰਲਿਫਟ ਕੀਤਾ ਗਿਆ ਸੀ।

Leave a Reply