ਅਨੋਖਾ ਪਿੰਡ : ਇਥੇ ਇਕ-ਦੂਜੇ ਨੂੰ ਸੀਟੀ ਮਾਰ ਕੇ ਬੁਲਾਉਂਦੇ ਹਨ ਲੋਕ
ਸ਼ਿਲਾਂਗ- ਇਸ ਦੁਨੀਆ ਵਿਚ ਕਈ ਅਨੋਖੀਆਂ ਚੀਜ਼ਾਂ ਹਨ, ਜਿਨ੍ਹਾਂ ਬਾਰੇ ਜਾਣਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹੀਆਂ ਅਨੋਖੀਆਂ ਚੀਜ਼ਾਂ ਸਾਡੇ ਦੇਸ਼ ਵਿਚ ਵੀ ਹਨ। ਅਜਿਹਾ ਹੀ ਇਕ ਅਨੋਖਾ ਪਿੰਡ ਮੇਘਾਲਿਆ ਵਿਚ ਹੈ। ਇਹ ਇਕ ਬਿਹਤਰੀਨ ਸੈਰ-ਸਪਾਟਾ ਸਥਾਨ ਹੋਣ ਦੇ ਨਾਲ-ਨਾਲ ਸਦੀਆਂ ਪੁਰਾਣੇ ਸੱਭਿਆਚਾਰ ਨੂੰ ਵੀ ਸੁਰੱਖਿਅਤ ਕਰਦਾ ਆਇਆ ਹੈ। ਅੱਜ ਵੀ ਇਥੇ ਲੋਕ ਕੁਝ ਅਨੋਖੀਆਂ ਅਤੇ ਦੁਰਲੱਭ ਰਵਾਇਤਾਂ ਨਾਲ ਜਿਊਂਦੇ ਹਨ। ਇਨ੍ਹਾਂ ਰਵਾਇਤਾਂ ਵਿਚੋਂ ਇਕ ਹੈ ‘ਸੀਟੀ ਕਮਿਊਨੀਕੇਸ਼ਨ।’ ਇਥੇ ਲੋਕ ਬੋਲ ਕੇ ਨਹੀਂ ਸਗੋਂ ਸੀਟੀ ਮਾਰ ਕੇ ਇਕ-ਦੂਸਰੇ ਨੂੰ ਬੁਲਾਉਂਦੇ ਹਨ।