ਅਮਰੀਕਾ ਨਾਲ ਹਥਿਆਰ ਸੰਧੀ ਨੂੰ ਮੁਅੱਤਲ ਕਰਨਾ ਰੂਸ ਦੀ ‘ਵੱਡੀ ਗਲਤੀ’: ਬਾਈਡੇਨ
ਵਾਰਸਾ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਅਤੇ ਰੂਸ ਦਰਮਿਆਨ ਪ੍ਰਮਾਣੂ ਹਥਿਆਰ ਕੰਟਰੋਲ ਸੰਧੀ ਦੇ ਆਖ਼ਰੀ ਬਚੇ ਹੋਏ ਹਿੱਸੇ ਵਿੱਚ ਆਪਣੇ ਦੇਸ਼ ਦੀ ਭਾਗੀਦਾਰੀ ਨੂੰ ਮੁਅੱਤਲ ਕਰਕੇ ਇੱਕ “ਵੱਡੀ ਗਲਤੀ” ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਪੂਰਬੀ ਪਾਸੇ ਦੇ ਸਹਿਯੋਗੀਆਂ ਨੂੰ ਭਰੋਸਾ ਦਿਵਾਉਣ ਲਈ ਪੋਲੈਂਡ ਪਹੁੰਚੇ। ਉਨ੍ਹਾਂ ਨੇ ਇਨ੍ਹਾਂ ਸਹਿਯੋਗੀ ਦੇਸ਼ਾਂ ਨੂੰ ਭਰੋਸਾ ਦਿੱਤਾ ਕਿ ਯੂਕ੍ਰੇਨ ‘ਤੇ ਰੂਸੀ ਹਮਲੇ ਦੇ ਬਾਵਜੂਦ ਅਮਰੀਕਾ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ। ਪੁਤਿਨ ਵੱਲੋਂ ਸੰਧੀ ਤੋਂ ਪਿੱਛੇ ਹਟਣ ਦੇ ਐਲਾਨ ਤੋਂ ਬਾਅਦ ਆਪਣੀਆਂ ਪਹਿਲੀਆਂ ਟਿੱਪਣੀਆਂ ਵਿੱਚ ਬਾਈਡੇਨ ਨੇ ਰੂਸ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ। ਸੰਧੀ ਨੂੰ ਨਵੀਂ ਸ਼ੁਰੂਆਤ ਕਰਾਰ ਦਿੱਤਾ ਗਿਆ ਸੀ।