ਰਾਜਪੁਰਾ ’ਚ ਸੜਕ ਕੰਢੇ ਖੜੇ ਟਰੱਕ ਪਿੱਛੇ ਕਾਰ ਵੱਜੀ, 4 ਨੌਜਵਾਨਾਂ ਦੀ ਮੌਤ ਤੇ 2 ਗੰਭੀਰ ਜ਼ਖ਼ਮੀ

ਪਟਿਆਲਾ: ਰਾਜਪੁਰਾ-ਲੁਧਿਆਣਾ ਕੌਮੀ ਮਾਰਗ ’ਤੇ ਖੜੇ ਟਰੱਕ ’ਚ ਕਾਰ ਵੱਜਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸੀਐੱਚ-01ਵਾਈ-7179 ਹੋਂਡਾ ਸਿਟੀ ਵਿਚ ਸਾਰੇ ਜਣੇ ਸਵਾਰ ਹੋ ਕੇ ਬੀਤੀ ਰਾਤ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ’ਤੇਰਾਜਪੁਰਾ ਹਵੇਲੀ ਸਰਾਏ ਬਣਜਾਰਾ ਸਰਹਿੰਦ ਰੋਡ ਗਏ ਸਨ। ਸਾਰੇ ਜਨਮ ਦੀ ਪਾਰਟੀ ਮਨਾ ਕੇ ਰਾਤ ਕਰੀਬ 11.30 ਵਜੇ ਕਾਰ ਵਿੱਚ ਆਪਣੇ ਘਰਾਂ ਨੂੰ ਵਾਪਸ ਰਾਜਪੁਰਾ ਆ ਰਹੇ ਸਨ ਤਾਂ ਕਾਰ ਨੇੜੇ ਰਾਧਾ ਸੁਆਮੀ ਸਤਿਸੰਗ ਡੇਰਾ ਸਰਹਿੰਦ ਰੋਡ ਪੁੱਜੀ ਤਾਂ ਓਵਰ ਬ੍ਰਿਜ ਉਪਰ ਸੜਕ ’ਤੇ ਟਰੱਕ ਆਰਐੱਚ-46-ਸੀ-7779 ਬਿਨਾਂ ਇੰਡੀਕੇਟਰ ਤੋਂ ਖੜਾ ਸੀ ਤੇ ਕਾਰ ਉਸ ਵਿੱਚ ਵੱਜੀ। ਹਾਦਸੇ ’ਚ ਕਮਲਜੀਤ ਸਿੰਘ, ਰਵਿੰਦਰ ਸਿੰਘ, ਗੁਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਅਵਿਨਾਸ਼ ਸਿੰਘ ਅਤੇ ਨਾਨਕ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦਾ ਰੈਫਰ ਕੀਤਾ ਗਿਆ। ਪੁਲੀਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply