ਜਰਮਨੀ ਨੇ ਆਪਣੇ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਨੂੰ ਲੈ ਕੇ 2 ਈਰਾਨੀ ਡਿਪਲੋਮੈਟਾਂ ਨੂੰ ਦੇਸ਼ ‘ਚੋਂ ਕੱਢਿਆ
ਬਰਲਿਨ: ਜਰਮਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਈਰਾਨ ਵੱਲੋਂ ਆਪਣੇ ਇੱਕ ਨਾਗਰਿਕ ਨੂੰ ਫਾਂਸੀ ਦਿੱਤੇ ਜਾਣ ਕਾਰਨ 2 ਈਰਾਨੀ ਡਿਪਲੋਮੈਟਾਂ ਨੂੰ ਦੇਸ਼ ‘ਚੋਂ ਕੱਢ ਰਿਹਾ ਹੈ। ਈਰਾਨ ਵਿਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਘੋਸ਼ਣਾ ਕੀਤੀ ਸੀ ਕਿ ਈਰਾਨੀ-ਜਰਮਨ ਨਾਗਰਿਕ ਅਤੇ ਅਮਰੀਕੀ ਨਿਵਾਸੀ ਜਮਸ਼ੀਦ ਸ਼ਰਮਦ (67) ਨੂੰ ਅੱਤਵਾਦੀ ਗਤੀਵਿਧੀਆਂ ਲਈ ਦੋਸ਼ੀ ਮੰਨਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਹੈ।