ਫ਼ੁਟਕਲ

ਸੈਲਫੀ ਲੈਣ 200 ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ 5 ਨਾਬਾਲਗ, ਦੇਖ ਲੋਕਾਂ ਦੇ ਉੱਡੇ ਹੋਸ਼

 

ਤਰਨਤਾਰਨ: ਅੱਜ-ਕੱਲ ਸੈਲਫੀ ਸਟਾਰ ਬਣਨ ਲਈ ਨੌਜਵਾਨ ਹਰ ਹੱਦ ਟੱਪਣ ਲਈ ਤਿਆਰ ਹੋ ਜਾਂਦੇ ਹਨ। ਅਜਿਹੀ ਇਕ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਦੁਸਹਿਰਾ ਗਰਾਊਂਡ ਵਿਖੇ ਮੌਜੂਦ ਪਾਣੀ ਵਾਲੀ 200 ਫੁੱਟ ਤੋਂ ਵੱਧ ਉੱਚੀ ਟੈਂਕੀ ਉੱਪਰ 5 ਨਾਬਾਲਗ ਚੜ੍ਹ ਗਏ ਜੋ ਜਿਥੇ ਆਪਣੀ ਜਾਨ ਨੂੰ ਖਤਰੇ ਵਿਚ ਪਾਉਂਦੇ ਹੋਏ ਸੈਲਫੀ ਲੈਂਦੇ ਦੇਖੇ ਗਏ। ਮੁੰਡਿਆਂ ਦੀ ਇਹ ਕਰਤੂਤ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਜ਼ਿਕਰਯੋਗ ਹੈ ਕਿ ਆਸ-ਪਾਸ ਦੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਨਾਬਾਲਗ ਬੱਚਿਆਂ ਨੂੰ ਹੇਠਾਂ ਉਤਾਰਿਆ ਗਿਆ।

ਸਥਾਨਕ ਮੁਰਾਦਪੁਰਾ ਰੋਡ ਵਿਖੇ ਦੁਸਹਿਰਾ ਗਰਾਊਂਡ ਅੰਦਰ ਮੌਜੂਦ ਪਾਣੀ ਵਾਲੀ ਟੈਂਕੀ ਉਪਰ ਸ਼ਾਮ ਸਮੇਂ ਛੋਟੀ ਉਮਰ ਦੇ 5 ਨਾਬਾਲਗ ਲੜਕੇ ਚੜ੍ਹ ਗਏ ਜੋ ਭੰਗੜਾ ਪਾਉਂਦੇ ਹੋਏ ਸੈਲਫੀ ਲੈ ਰਹੇ ਸਨ। ਇਸ ਖ਼ਤਰੇ ਨੂੰ ਮੁੱਲ ਲੈ ਕੇ ਬੱਚੇ ਆਪਣੀ ਜਾਨ ਨਾਲ ਖੇਡਦੇ ਹੋਏ ਮੋਬਾਇਲ ਰਾਹੀਂ ਇਕ ਦੂਸਰੇ ਦੀਆਂ ਤਸਵੀਰਾਂ ਖਿੱਚ ਰਹੇ ਸਨ। ਇਨ੍ਹਾਂ ਨੂੰ ਜਦੋਂ ਨੇੜਲੇ ਲੋਕਾਂ ਨੇ ਵੇਖਿਆ ਤਾਂ ਉਨ੍ਹਾਂ ਦਾ ਹੋਸ਼ ਉੱਡ ਗਏ ਅਤੇ ਬੜੀ ਮੁਸ਼ਕਲ ਨਾਲ ਸਮਝਾ ਕੇ ਇਨ੍ਹਾਂ ਨੂੰ ਹੇਠਾਂ ਉਤਾਰਿਆ ਗਿਆ। ਜ਼ਿਕਰਯੋਗ ਹੈ ਕਿ ਸਥਾਨਕ ਮੁਰਾਦਪੁਰਾ ਮੁਹੱਲੇ ਵਿਖੇ ਮੌਜੂਦ ਅਜਿਹੀ ਪਾਣੀ ਵਾਲੀ ਟੈਂਕੀ ਉਪਰ ਰੋਜ਼ਾਨਾ ਛੋਟੇ ਬੱਚੇ ਸੈਲਫੀ ਲੈਣ ਲਈ ਅਕਸਰ ਟੈਂਕੀ ਉਪਰ ਚੜ੍ਹਦੇ ਵੇਖੇ ਜਾਂਦੇ ਹਨ ਜਿਸ ਕਾਰਨ ਕਿਸੇ ਵੇਲੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਨੁਕਸਾਨ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਉਚਿਤ ਕਦਮ ਸਮੇਂ ਉੱਪਰ ਚੁੱਕਣ ਦੀ ਬਹੁਤ ਜ਼ਿਆਦਾ ਲੋੜ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-