ਤੁਹਾਡੇ ਕੱਪੜਿਆਂ ਦੇ ਹਿਸਾਬ ਨਾਲ ਰੰਗ ਬਦਲੇਗੀ ‘ਐਪਲ ਵਾਚ’, ਪੇਟੈਂਟ ਹੋਇਆ ਲੀਕ

ਐਪਲ ਦੇ ਇਸ ਪੇਟੈਂਟ ਦੀ ਜਾਣਕਾਰੀ Patently Apple ਨੇ ਸਭ ਤੋਂ ਪਹਿਲਾਂ ਦਿੱਤੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਆਪਣੀ ਐਪਲ ਵਾਚ ਦੇ ਰੰਗ ਨੂੰ ਕਸਟਮਾਈਜ਼ ਕਰ ਸਕੋਗੇ। ਨਵੀਂ ਵਾਚ ਦੇ ਨਾਲ ਤਿੰਨ ਸਟ੍ਰੈਪ ਡਿਜ਼ਾਈਨ ਮਿਲਣਗੇ ਅਤੇ ਹਰੇਕ ਸਟ੍ਰੈਪ ਦਾ ਇਕ ਖ਼ਾਸ ਰੰਗ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਸਟ੍ਰੈਪ ਦਾ ਰੰਗ ਸਾਲਿਗ ਅਤੇ ਪੈਟਰਨ ਦੋਵੇਂ ਹੋਵੇਗਾ। ਇਸਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੈਂਡ ਨੂੰ ਕੱਢੇ ਬਿਨਾਂ ਹੀ ਉਸਦੇ ਰੰਗ ਨੂੰ ਬਦਲਿਆ ਜਾ ਸਕੇਗਾ। ਯੂਜ਼ਰਜ਼ ਕੋਲ ਕਲਰ ਨੂੰ ਐਡਜਸਟ ਕਰਨ ਦਾ ਵੀ ਆਪਸ਼ਨ ਹੋਵੇਗਾ।
ਸਟ੍ਰੈਪ ਦੇ ਰੰਗ ਨਾਲ ਹੀ ਯੂਜ਼ਰਜ਼ ਨੂੰ ਫੋਨ ‘ਤੇ ਆਉਣ ਵਾਲੇ ਨੋਟੀਫਿਕੇਸ਼ਨ ਦੀ ਜਾਣਕਾਰੀ ਮਿਲੇਗੀ, ਹਾਲਾਂਕਿ ਐਪਲ ਨੇ ਇਸ ਫੀਚਰ ਨੂੰ ਲੈ ਕੇ ਅਜੇ ਤਕ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ। ਖ਼ਬਰ ਇਹ ਵੀ ਹੈ ਕਿ ਐਪਲ ਵਾਚ ਦੇ ਨਾਲ ਬਲੱਡ ਸ਼ੂਗਰ ਮਾਨੀਟਰਿੰਗ ਦਾ ਵੀ ਫੀਚਰ ਮਿਲੇਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸ਼ੂਗਰ ਚੈੱਕ ਕਰਨ ਲਈ ਤੁਹਾਨੂੰ ਨੀਡਲ ਦੀ ਲੋੜ ਨਹੀਂ ਹੋਵੇਗੀ।