ਹੁਣ ਬੱਸ ’ਚ ਔਰਤ ਦੀ ਸੀਟ ’ਤੇ ਵਿਅਕਤੀ ਨੇ ਕੀਤਾ ਪੇਸ਼ਾਬ

ਬੇਂਗਲੂਰੂ– ਬੀਤੇ ਦਿਨੀਂ ਏਅਰ ਇੰਡੀਆ ਦੀ ਇਕ ਫਲਾਈਟ ’ਚ ਇਕ ਵਿਅਕਤੀ ਵੱਲੋਂ ਔਰਤ ’ਤੇ ਪੇਸ਼ਾਬ ਕਰਨ ਦਾ ਮਾਮਲਾ ਕਾਫੀ ਭਖਿਆ ਸੀ। ਸ਼ੰਕਰ ਮਿਸ਼ਰਾ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਥੇ ਹੀ ਹੁਣ ਕਰਨਾਟਕ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ।

ਇਥੇ ਇਕ ਬੱਸ ’ਚ ਇਕ ਵਿਅਕਤੀ ਨੇ ਇਕ ਔਰਤ ਦੀ ਸੀਟ ’ਤੇ ਪੇਸ਼ਾਬ ਕਰ ਦਿੱਤਾ। ਬੱਸ ਵਿਜੇਪੁਰਾ ਤੋਂ ਮੈਂਗਲੋਰ ਜਾ ਰਹੀ ਸੀ। ਇਹ ਨਾਨ-ਏਸੀ ਸਲੀਪਰ ਬੱਸ ਸੀ। ਜਦ ਇਹ ਮੈਂਗਲੋਰ ਦੇ ਰਾਹ ’ਚ ਸੀ ਤਾਂ ਇਸ ਨੂੰ ਢਾਬੇ ਕੋਲ ਰਾਤ ਦੇ ਖਾਣੇ ਲਈ ਰੋਕਿਆ ਗਿਆ ਸੀ।

ਜਦ ਸਾਰੇ ਲੋਕ ਬੱਸ ’ਚੋਂ ਉਤਰੇ ਤਾਂ ਇਕ 30 ਸਾਲਾਂ ਦੇ ਆਦਮੀ ਨੇ 20 ਸਾਲਾਂ ਦੀ ਲੜਕੀ ਦੀ ਰਾਖਵੀਂ ਸੀਟ ’ਤੇ ਪੇਸ਼ਾਬ ਕਰ ਦਿੱਤਾ। ਮੁਲਜ਼ਮ ਨਸ਼ੇ ਦੀ ਹਾਲਤ ’ਚ ਸੀ। ਖਾਣਾ ਖਾ ਕੇ ਪਰਤੀ ਲੜਕੀ ਨੇ ਆਪਣੀ ਸੀਟ ’ਤੇ ਪੇਸ਼ਾਬ ਦੇਖਿਆ ਤਾਂ ਉਸ ਨੇ ਡਰਾਈਵਰ ਤੇ ਕੰਡਕਟਰ ਨੂੰ ਇਸ ਬਾਰੇ ਦੱਸਿਆ। ਮਾਮਲੇ ਨੂੰ ਲੈ ਕੇ ਲੜਕੀ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ।

Leave a Reply