ਬੇਅੰਤ ਦੇ ਪੋਤੇ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਦੋਸ਼

ਲੁਧਿਆਣਾ: ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਿੱਟੂ ਨੇ ਕਿਹਾ ਕਿ ਫੋਨ ’ਤੇ ਧਮਕੀ ਦੇਣ ਵਾਲੇ ਮੁਲਜ਼ਮ ਨੇ ਆਪਣੇ ਆਪ ਨੂੰ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਹੈ। ਇਸ ਸੰਬੰਧੀ ਬਿੱਟੂ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਜ਼ੈੱਡ ਪਲੱਸ ਸੁਰੱਖਿਆ ਏਜੰਸੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਅਤੇ ਪੁਲਸ ਵਲੋਂ ਨੰਬਰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਟੂ ਦੇ ਪੀ. ਏ. ਨੇ ਦੱਸਿਆ ਇਹ ਕਾਲ +994408917750 ਨੰਬਰ ਤੋਂ ਆਈ ਹੈ। ਮੁਲਜ਼ਮ ਮੋਬਾਇਲ ਦੇ ਨਾਲ ਨਾਲ ਲੈਡਲਾਈਨ ਨੰਬਰ ’ਤੇ ਵੀ ਫੋਨ ਕਰਕੇ ਧਮਕੀ ਦੇ ਰਿਹਾ ਹੈ।

Leave a Reply

error: Content is protected !!