ਆਖ਼ਰ CBI ਦੇ ਸਿਕੰਜ਼ੇ ’ਚ ਆਇਆ ਸਿਸੋਦੀਆ

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਘਪਲੇ ਮਾਮਲੇ ’ਚ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਬਕਾਰੀ ਨੀਤੀ ਘਪਲੇ ਦੀ ਸੀ. ਬੀ. ਆਈ. ਦੀ ਜਾਂਚ ‘ਚ ਸ਼ਾਮਲ ਹੋਏ । ਉਹ ਸਵੇਰੇ 11.10 ਵਜੇ ਸੀ. ਬੀ. ਆਈ. ਦੇ ਹੈੱਡਕੁਆਰਟਰ ਪਹੁੰਚੇ। ਸੀ. ਬੀ. ਆਈ. ਇਸ ਮਾਮਲੇ ‘ਚ ਸੀ. ਬੀ. ਆਈ. ਨੇ ਸਿਸੋਦੀਆ ਤੋਂ ਤਕਰੀਬਨ 8 ਘੰਟੇ ਤਕ ਪੁੱਛ-ਗਿੱਛ ਕੀਤੀ।

Leave a Reply