ਟਰੱਕ ਦੀ ਟੱਕਰ ਨਾਲ ਸਕੂਟੀ ਸਵਾਰ ਦਾਦਾ-ਪੋਤੇ ਦੀ ਮੌਤ, 2 ਕਿ.ਮੀ. ਘਸੀੜਿਆ ਗਿਆ 6 ਸਾਲ ਦਾ ਬੱਚਾ
ਮਹੋਬਾ- ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ‘ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਦਾਦਾ-ਪੋਤੇ ਨੂੰ ਕੁਚਲਣ ਮਗਰੋਂ ਟਰੱਕ ਡਰਾਈਵਰ ਬੇਰਹਿਮੀ ਨਾਲ ਸਕੂਟੀ ਨੂੰ ਕਰੀਬ 2 ਕਿਲੋਮੀਟਰ ਤੱਕ ਘਸੀੜਦੇ ਲੈ ਗਿਆ। ਇਸ ਹਾਦਸੇ ‘ਚ ਸੇਵਾਮੁਕਤ ਅਧਿਆਪਕ ਅਤੇ ਉਨ੍ਹਾਂ ਦੇ ਪੋਤੇ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀ. ਓ. ਨੇ ਦੱਸਿਆ ਕਿ ਸਕੂਟੀ ਟਰੱਕ ਵਿਚ ਫਸ ਗਈ ਅਤੇ ਕਰੀਬ ਦੋ ਕਿਲੋਮੀਟਰ ਤੱਕ ਘੜੀਸਦੀ ਹੋਈ ਚਲੀ ਗਈ। ਇਸ ਹਾਦਸੇ ‘ਚ ਉਦਿਤ ਨਰਾਇਣ ਅਤੇ ਉਸ ਦੇ ਪੋਤੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੀ. ਓ ਨੇ ਦੱਸਿਆ ਕਿ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।