ਕਿਸੇ ਨਿਯਮ ਤਹਿਤ ਸਿੱਖਾਂ ਨੂੰ ਕਕਾਰ ਪਹਿਨਣ ਤੋਂ ਨਹੀਂ ਰੋਕਿਆ ਜਾ ਸਕਦਾ : ਜੀਕੇ

ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਸਕੂਲ ‘ਚ ਵੈਸਾਖੀ ਅਤੇ ਗੁਰਪੁਰਬ ਮੰਨਾਉਂਦੇ ਹਾਂ। ਇਹ ਸਭ ਕੁਝ ਗਲਤਫਹਿਮੀ ਨਾਲ ਹੋਇਆ ਹੈ। ਅਸੀਂ CBSE ਦੇ ਉਚ ਅਧਿਕਾਰੀਆਂ ਨੂੰ ਇਸ ਬਾਰੇ ਪੁੱਛਣ ਤੋਂ ਬਾਅਦ ਵਿਦਿਆਰਥੀਆਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ। ਜੀਕੇ ਨੇ ਕਿਹਾ ਕਿ ਜਦੋਂ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਤਾਂ ਅਸੀਂ 2018 ‘ਚ ਨੀਟ ਪ੍ਰੀਖਿਆ ਦੌਰਾਨ ਕਿਰਪਾਨ ਨੂੰ ਮੈਟਲ ਵਸਤੂ ਦੀ ਆੜ ‘ਚ ਪਾਉਣ ਤੋਂ ਰੋਕਣ ਦੇ ਖ਼ਦਸੇ਼ ਨੂੰ ਲੈਕੇ ਦਿੱਲੀ ਹਾਈਕੋਰਟ ਗਏ ਸੀ, ਤਾਂ ਹਾਈਕੋਰਟ ਨੇ ਇਸ ਸੰਬੰਧੀ ਅੰਮ੍ਰਿਤਧਾਰੀ ਬੱਚਿਆਂ ਦੇ ਕਿਰਪਾਨ ਪਾਉਣ ਨੂੰ ਮੌਲਿਕ ਅਧਿਕਾਰ ਮੰਨਿਆ ਸੀ।
ਪ੍ਰਿੰਸੀਪਲ ਨੇ ਜੀਕੇ ਨੂੰ ਲਿਖਤੀ ‘ਚ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ, ਅਸੀਂ ਇਹ ਭਰੋਸਾ ਦਿੰਦੇ ਹਾਂ। ਇਸ ਮੌਕੇ ਪੀੜਤ ਬੱਚੀਆਂ ਦੇ ਮਾਤਾ-ਪਿਤਾ ਨੇ ਜੀਕੇ ਵੱਲੋਂ ਉਨ੍ਹਾਂ ਨਾਲ ਆ ਕੇ ਖੜ੍ਹਣ ਲਈ ਖਾਸ ਧੰਨਵਾਦ ਕੀਤਾ। ਇਸ ਦੌਰਾਨ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ, ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾ. ਪਰਮਿੰਦਰ ਪਾਲ ਸਿੰਘ, ਜਾਗੋ ਪਾਰਟੀ ਦੇ ਆਗੂ ਸੁਖਮਨ ਸਿੰਘ ਸਾਹਨੀ, ਮਨਜੀਤ ਸਿੰਘ ਖਿਆਲਾ, ਰਵਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਕੋਹਲੀ, ਪ੍ਰਭਦੀਪ ਸਿੰਘ ਅਤੇ ਓਂਕਾਰਜੋਤ ਸਿੰਘ ਆਦਿ ਮੌਜੂਦ ਸਨ।