ਫੀਚਰਜ਼ਭਾਰਤ

J&K: ਸਾਂਬਾ ‘ਚ ਮਿਲਿਆ ਜਹਾਜ਼ ਵਾਂਗ ਦਿੱਸਣ ਵਾਲਾ ਪਾਕਿਸਤਾਨੀ ਗੁਬਾਰਾ

ਸਾਂਬਾ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਘਗਵਾਲ ਖੇਤਰ ‘ਚ ਹਵਾਈ ਜਹਾਜ਼ ਵਾਂਗ ਦਿੱਸਣ ਵਾਲਾ ਇਕ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਗੁਬਾਰਾ ਮਿਲਣ ਨਾਲ ਲੋਕਾਂ ‘ਚ ਦਹਿਸ਼ਤ ਫੈਲ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਸ ਨੇ ਗੁਬਾਰੇ ਨੂੰ ਜ਼ਬਤ ਕਰ ਲਿਆ ਹੈ। ਪੁਲਸ ਮੁਤਾਬਕ ਪੀਲੇ ਅਤੇ ਸਫੈਦ ਰੰਗ ਦੇ ਜਹਾਜ਼ ਵਾਂਗ ਦਿੱਸਣ ਵਾਲੇ ਇਸ ਗੁਬਾਰੇ ‘ਤੇ ਅੰਗਰੇਜ਼ੀ ਭਾਸ਼ਾ ‘ਚ ‘PIA’ ਲਿਖਿਆ ਹੋਇਆ ਹੈ। ਪੁਲਸ ਵਲੋਂ ਇਸ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

ਇਹ ਘਟਨਾ ਸਾਂਬਾ ਜ਼ਿਲ੍ਹੇ ਦੇ ਘਗਵਾਲ ਇਲਾਕੇ ਦੀ ਹੈ। ਇਲਾਕੇ ਦੇ ਲੋਕਾਂ ਨੇ ਗੁਬਾਰਾ ਨੁਮਾ ਚੀਜ਼ ਪਈ ਵੇਖੀ, ਜਦੋਂ ਉਹ ਉਸ ਦੇ ਨੇੜੇ ਗਏ ਤਾਂ ਵੇਖਿਆ ਕਿ ਇਹ ਜਹਾਜ਼ ਵਾਂਗ ਦਿੱਸਣ ਵਾਲਾ ਗੁਬਾਰਾ ਹੈ। ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਫੈਲ ਗਈ।

ਗੁਬਾਰੇ ਦੀ ਜਾਂਚ ਕਰ ਕੇ ਪੁਲਸ ਥਾਣਾ ਘਗਵਾਲ ‘ਚ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਪੁਲਸ ਮੁਲਾਜ਼ਮ ਗੁਬਾਰੇ ਨੂੰ ਆਪਣੇ ਨਾਲ ਥਾਣੇ ਲੈ ਗਏ। ਫ਼ਿਲਹਾਲ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਗੁਬਾਰਾ ਇੱਥੇ ਕਿਵੇਂ ਪਹੁੰਚਿਆ ਅਤੇ ਇਸ ਨੂੰ ਇੱਥੇ ਲਿਆਉਣ ‘ਚ ਕੌਣ-ਕੌਣ ਸ਼ਾਮਲ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-