ਪੰਜਾਬ ਸਰਕਾਰ ਨੇ ਪੰਜਾਬ ਪੁਲਸ ‘ਚ ਕੀਤਾ ਵੱਡਾ ਫੇਰਬਦਲ, 16 IPS ਤੇ 2 PPS ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ 16 ਆਈ. ਪੀ. ਐੱਸ. ਅਤੇ 2 ਪੀ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਫੇਰਬਦਲ ਦੇ ਮੁਤਾਬਕ ਆਈ. ਪੀ. ਐੱਸ. ਨੌਨਿਹਾਲ ਸਿੰਘ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ, ਜੋ ਕਿ ਆਈ. ਪੀ. ਐੱਸ. ਜਸਕਰਨ ਸਿੰਘ ਦੀ ਥਾਂ ਲੈਣਗੇ।
ਇਸੇ ਤਰ੍ਹਾਂ ਸਵਪਨ ਸ਼ਰਮਾ ਨੂੰ ਡੀ. ਆਈ. ਜੀ. ਜਲੰਧਰ ਰੇਂਜ ਲਾਇਆ ਗਿਆ ਹੈ। ਨਰਿੰਦਰ ਭਾਰਗਵ ਨੂੰ ਡੀ. ਆਈ. ਜੀ. ਐੱਨ. ਆਰ. ਆਈ. ਲੁਧਿਆਣਾ ਅਤੇ ਅਜੇ ਮਲੁਜਾ ਨੂੰ ਡੀ. ਆਈ. ਜੀ. ਐੱਸ. ਟੀ. ਐੱਫ. ਬਠਿੰਡਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ-