ਜਨਵਰੀ ਤੇ ਫਰਵਰੀ ਮਹੀਨਿਆਂ ਦੌਰਾਨ ਪੰਜਾਬ ਦੇ 18 ਜ਼ਿਲ੍ਹਿਆਂ ’ਚ ‘ਸੋਕਾ’, ਹਰਿਆਣਾ ਦੇ 13 ਜ਼ਿਲ੍ਹੇ ਮੀਂਹ ਨੂੰ ਤਰਸੇ

ਚੰਡੀਗੜ੍ਹ : ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ-ਪੱਛਮੀ ਭਾਰਤ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਾਰਸ਼ ਦੀ ਭਾਰੀ ਕਮੀ ਹੈ। ਪੰਜਾਬ ਵਿੱਚ 18 ਅਤੇ ਹਰਿਆਣਾ ਵਿੱਚ 13 ਜ਼ਿਲ੍ਹੇ ਮੀਂਹ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ।

ਮੌਸਮ ਵਿਭਾਗ ਮੁਤਾਬਕ ਦੇਸ਼ ਦੇ 717 ਵਿੱਚੋਂ 264 ਜ਼ਿਲ੍ਹਿਆਂ ਵਿੱਚ 1 ਜਨਵਰੀ ਤੋਂ 27 ਫਰਵਰੀ ਦੇ ਵਿਚਕਾਰ ਮੀਂਹ ਨਹੀਂ ਪਿਆ। 717 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਦੀ ਵੈੱਬਸਾਈਟ ‘ਤੇ 1 ਜਨਵਰੀ, 2023 ਅਤੇ 27 ਫਰਵਰੀ, 2023 ਦੇ ਵਿਚਕਾਰ ਦੀ ਮਿਆਦ ਲਈ ਉਪਲਬਧ ਰਾਜ-ਵਾਰ ਅੰਕੜੇ ਦਰਸਾਉਂਦੇ ਹਨ ਕਿ 243 ਜ਼ਿਲ੍ਹੇ ਮੀਂਹ ਦੀ ਵੱਡੀ ਕਮੀ ਅਤੇ 100 ਕਮੀ ਨਾਲ ਜੂਝ ਰਹੇ ਹਨ। ਇਸ ਸਮੇਂ ਦੌਰਾਨ ਸਿਰਫ਼ 54 ਜ਼ਿਲ੍ਹਿਆਂ ਵਿੱਚ ਆਮ, 17 ’ਚ ਵੱਧ ਅਤੇ 36 ’ਚ ਕਾਫੀ ਬਾਰਸ਼ ਹੋਈ ਹੈ।

Leave a Reply