NIA ਦਾ ਵੱਡਾ ਐਕਸ਼ਨ, ਸ਼੍ਰੀਨਗਰ ‘ਚ ‘ਖਾੜਕੂ’ ਮੁਸ਼ਤਾਕ ਜ਼ਰਗਰ ਦੀ ਜਾਇਦਾਦ ਕੀਤੀ ਕੁਰਕ
ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਵੀਰਵਾਰ ਯਾਨੀ ਕਿ ਅੱਜ ਪਾਕਿਸਤਾਨ ਸਥਿਤ ਮੁਸ਼ਤਾਕ ਜ਼ਰਗਰ ਦੇ ਸ਼੍ਰੀਨਗਰ ਸਥਿਤ ਘਰ ਨੂੰ ਕੁਰਕ ਕਰ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਅਲ-ਉਮਰ-ਮੁਜਾਹਿਦੀਨ ਦੇ ਸੰਸਥਾਪਕ ਜ਼ਰਗਰ ਦਾ ਘਰ ਅਤੇ ਜਾਇਦਾਦ ਸ਼੍ਰੀਨਗਰ ਦੇ ਨੌਹੱਟਾ ਇਲਾਕੇ ਵਿਚ ਕੁਰਕ ਕੀਤੀ ਗਈ।
ਜ਼ਿਕਰਯੋਗ ਹੈ ਕਿ ਜ਼ਰਗਰ ਨੂੰ 15 ਮਈ 1992 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ‘ਚ 1999 ‘ਚ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਅਤੇ ਸ਼ੇਖ ਉਮਰ ਨਾਲ ਰਿਹਾਅ ਕਰ ਦਿੱਤਾ ਗਿਆ। ਸਾਲ 1999 ਵਿਚ ਅਗਵਾ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ IC-814 ਦੇ ਯਾਤਰੀਆਂ ਨੂੰ ਰਿਹਾਅ ਕਰਨ ਲਈ ਗ੍ਰਿਫ਼ਤਾਰ ਜ਼ਰਗਰ ਨੂੰ ਰਿਹਾਅ ਕਰ ਕੇ ਅਦਲਾ-ਬਦਲੀ ਕੀਤੀ ਗਈ ਸੀ।