ਧਮਕੀ ਮਿਲਣ ਦਾ ਦਾਅਵਾ ਕਰਕੇ ਸਿੰਗਲੇ ਨੇ ਮੰਗੀ ਸੁਰੱਖਿਆ

ਪਟਿਆਲਾ: ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਪੰਜਾਬ ਦੇ ਮੁਖੀ ਹਰੀਸ਼ ਸਿੰਗਲਾ ਨੇ ਅਜੀਬ ਦਾਅਵਾ ਕੀਤਾ ਹੈ ਕਿ ਉਸ ਨੂੰ ਉਸ ਦੇ ਮੋਬਾਇਲ ਨੰਬਰ 9316303473 ’ਤੇ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਨਫਰੰਸ ਕਾਲਾਂ ਰਾਹੀਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬੀਤੇ ਦਿਨ 2 ਫਰਵਰੀ 2023 ਨੂੰ ਉਨ੍ਹਾਂ ਨੂੰ ਸਵੇਰੇ 11:14 ਵਜੇ, 11:23 ਵਜੇ ਅਤੇ 11:36 ’ਤੇ ਵਟਸਐਪ ਕਾਲਾਂ ਆਈਆਂ। ਕਾਲਰ ਨੇ ਕਥਿੱਤ ਤੌਰ ’ਤੇ ਹਰੀਸ਼ ਸਿੰਗਲਾ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸੁਧੀਰ ਸੂਰੀ, ਇੰਦਰਾ ਗਾਂਧੀ, ਜਨਰਲ ਵੈਦਿਅ ਬੇਅੰਤ ਸਿੰਘ ਨੂੰ ਮਾਰਿਆ ਗਿਆ ਸੀ, ਉਸੇ ਤਰ੍ਹਾਂ ਹਰੀਸ਼ ਸਿੰਗਲਾ ਅਤੇ ਉਸ ਦੇ ਪਰਿਵਾਰ ਨੂੰ ਗੰਨਮੈਨਾਂ ਨਾਲ ਬੰਬ ਨਾਲ ਉਡਾ ਦੇਣਗੇ। ਫੋਨ ਕਰਨ ਵਾਲੇ ਨੇ ਕਿਹਾ ਕਿ ‘ਹਰੀਸ਼ ਸਿੰਗਲਾ ਹੁਣ ਤੁਹਾਡੀ ਵਾਰੀ ਹੈ, ਤੁਹਾਨੂੰ ਕੋਈ ਨਹੀਂ ਬਚਾ ਸਕਦਾ’।

ਹਰੀਸ਼ ਸਿੰਗਲਾ ਨੇ ਇਸ ਸਬੰਧੀ ਥਾਣਾ ਕੋਤਵਾਲੀ, ਐੱਸ. ਐੱਸ. ਪੀ. ਪਟਿਆਲਾ, ਆਈ. ਜੀ. ਪਟਿਆਲਾ, ਡੀ. ਜੀ. ਪੀ. ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਤੱਕ ਦੇ ਸਾਰੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਧਮਕੀ ਭਰੇ ਫੋਨ ਆ ਰਹੇ ਹਨ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਨ੍ਹਾਂ ਖ਼ਾਲਿਸਤਾਨੀ ਤੋਂ ਜਾਨ ਦਾ ਖ਼ਤਰਾ ਹੈ ਪਰ ਪਟਿਆਲਾ ਹਿੰਸਾ ਤੋਂ ਬਾਅਦ, ਪੰਜਾਬ ਸਰਕਾਰ ਨੇ ਅਜੇ ਤੱਕ ਮੇਰੇ ਪਰਿਵਾਰ ਦੀ ਸੰਭਾਲ ਨਹੀਂ ਕੀਤੀ। ਪੁਰਾਣੀ ਸੁਰੱਖਿਆ ਅਤੇ ਸੁਰੱਖਿਆ ਵਾਲੀ ਗੱਡੀ ਜਿਪਸੀ ਅਜੇ ਤੱਕ ਮੇਰੇ ਕੋਲ ਵਾਪਸ ਨਹੀਂ ਪਹੁੰਚੀ।

ਹਰੀਸ਼ ਸਿੰਗਲਾ ਅਤੇ ਉਸ ਦੇ ਪਰਿਵਾਰ ਨੂੰ ਆਈ. ਬੀ. ਇੰਟੈਲੀਜੈਂਸ ਵੱਲੋਂ ਲਗਾਤਾਰ ਇਨਪੁਟ ਦਿੱਤੇ ਜਾ ਰਹੇ ਹਨ ਕਿ ਖ਼ਾਲਿਸਤਾਨੀਆਂ ਵੱਲੋਂ ਉਨ੍ਹਾਂ ਨੂੰ ਜਾਨੋਂ ਮਾਰਨ ਦਾ ਖ਼ਤਰਾ ਹੈ। ਪੰਜਾਬ ਸਰਕਾਰ ਅਤੇ ਪੁਲਸ ਨੂੰ ਹਿੰਦੂ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

Leave a Reply