ਗੁਜਰਾਤ ਜਾਇੰਟਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਮਹਿਲਾ ਪ੍ਰੀਮੀਅਰ ਲੀਗ (WPL) ਅੱਜ ਤੋਂ ਸ਼ੁਰੂ ਹੋ ਰਹੀ ਹੈ ਅਤੇ ਪਹਿਲਾ ਮੈਚ ਗੁਜਰਾਤ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼ ਵਿਚਾਲੇ ਮੁੰਬਈ ਦੇ  ਡਾ.  ਡੀ. ਵਾਈ. ਪਾਟਿਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਮੈਚ ‘ਚ ਗੁਜਰਾਤ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਪਿੱਚ ਰਿਪੋਰਟ

ਭਾਰਤ ਅਤੇ ਆਸਟਰੇਲੀਆ ਨੇ ਦਸੰਬਰ ਵਿੱਚ ਇਸ ਸਥਾਨ ‘ਤੇ 47,000 ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਦੋ ਉੱਚ ਸਕੋਰ ਵਾਲੇ ਰੋਮਾਂਚਕ ਮੈਚ ਖੇਡੇ, ਜਿਨ੍ਹਾਂ ਵਿੱਚੋਂ ਇੱਕ ਦਾ ਫੈਸਲਾ ਸੁਪਰ ਓਵਰ ਵਿੱਚ ਹੋਇਆ। ਪਿੱਚ ਬੱਲੇਬਾਜ਼ਾਂ ਨੂੰ ਕਾਫੀ ਮਦਦ ਦੇਵੇਗੀ। ਮੁੰਬਈ ਵਿੱਚ ਡਾ. ਡੀ. ਵਾਈ. ਪਾਟਿਲ ਸਪੋਰਟਸ ਮੈਦਾਨ ਵਿੱਚ ਪਿਛਲੇ ਪੰਜ ਟੀ-20 ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 186 ਰਿਹਾ ਹੈ। ਇਸ ਖੇਡ ਵਿੱਚ ਸਪਿਨਰਾਂ ਨਾਲੋਂ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਜ਼ਿਆਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਕ ਸਾਫ ਅਤੇ ਕੁਝ ਬਾਲੀਵੁੱਡ ਸਿਤਾਰੇ WPL ਦੀ ਓਪਨਿੰਗ ਨਾਈਟ ‘ਚ ਚਾਰ-ਚੰਨ ਲਗਾਉਣਗੇ।

ਮੌਸਮ

ਮੈਦਾਨ ‘ਤੇ ਮੌਸਮ ਪੂਰੇ ਮੈਚ ਦੌਰਾਨ ਨਮੀ ਵਾਲਾ ਰਹਿਣ ਦੀ ਉਮੀਦ ਹੈ ਅਤੇ ਮੈਚ ਦੇ ਸਮੇਂ ਦੌਰਾਨ ਨਮੀ ਲਗਭਗ 48% ਤੋਂ 57% ਰਹਿਣ ਦੀ ਉਮੀਦ ਹੈ। ਖੇਡ ਦੇ ਸ਼ੁਰੂ ਵਿੱਚ ਤਾਪਮਾਨ ਲਗਭਗ 31 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਅਤੇ ਅੰਤ ਵਿੱਚ 28 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ। ਪੂਰੇ ਮੈਚ ਦੌਰਾਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਲਗਭਗ 13% ਫੀਸਦੀ ਹੈ।

ਪਲੇਇੰਗ 11

ਮੁੰਬਈ ਇੰਡੀਅਨਜ਼ ਵੂਮੈਨ :  ਹੇਲੀ ਮੈਥਿਊਜ਼, ਯਸਤਿਕਾ ਭਾਟੀਆ (ਵਿਕਟਕੀਪਰ), ਹਰਮਨਪ੍ਰੀਤ ਕੌਰ (ਕਪਤਾਨ), ਨੈਟ ਸਾਇਵਰ-ਬਰੰਟ, ਅਮੇਲੀਆ ਕੇਰ, ਅਮਨਜੋਤ ਕੌਰ, ਪੂਜਾ ਵਸਤਰਾਕਰ, ਹੁਮੈਰਾ ਕਾਜ਼ੀ, ਇਸੀ ਵੋਂਗ, ਜਿਨਤੀਮਨੀ ਕਲੀਤਾ, ਸਾਈਕਾ ਇਸ਼ਾਕ।

ਗੁਜਰਾਤ ਜਾਇੰਟਸ ਵੁਮੈਨ : ਬੇਥ ਮੂਨੀ (ਵਿਕਟਕੀਪਰ, ਕਪਤਾਨ), ਸਬਹਿਨੇਨੀ ਮੇਘਨਾ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਐਨਾਬੈਲ ਸਦਰਲੈਂਡ, ਦਯਾਲਨ ਹੇਮਲਥਾ, ਜਾਰਜੀਆ ਵਾਰੇਹਮ, ਸਨੇਹ ਰਾਣਾ, ਤਨੂਜਾ ਕੰਵਰ, ਮੋਨਿਕਾ ਪਟੇਲ, ਮਾਨਸੀ ਜੋਸ਼ੀ

Leave a Reply