ਫਰਾਂਸ ‘ਚ ਵੱਡਾ ਸੜਕ ਹਾਦਸਾ, 40 ਬੱਚਿਆਂ ਨੂੰ ਲਿਜਾ ਰਹੀ ਬੱਸ ਖੱਡ ‘ਚ ਡਿੱਗੀ
ਫਰਾਂਸ/ਪੈਰਿਸ: ਯੂਰਪੀ ਦੇਸ਼ ਫਰਾਂਸ ‘ਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇੱਥੇ 40 ਬੱਚਿਆਂ ਨੂੰ ਲਿਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ‘ਚ 21 ਬੱਚਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਫ੍ਰੈਂਚ ਐਲਪਸ ਦੀ ਯਾਤਰਾ ਤੋਂ ਬਾਅਦ ਐਲੀਮੈਂਟਰੀ ਸਕੂਲ ਦੇ 40 ਵਿਦਿਆਰਥੀਆਂ ਨੂੰ ਘਰ ਲਿਜਾ ਰਹੀ ਇਕ ਬੱਸ ਸ਼ਨੀਵਾਰ ਨੂੰ ਖੱਡ ਵਿੱਚ ਡਿੱਗ ਗਈ, ਜਿਸ ਨਾਲ ਡਰਾਈਵਰ ਤੇ ਉਸ ਦਾ ਉਸ ਦਾ ਸਾਥੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੋਰ ਸ਼ਹਿਰ ਦੇ ਮੇਅਰ ਫੈਬੀਅਨ ਮੂਲਿਕ ਨੇ ਦੱਸਿਆ ਕਿ 18 ਬੱਚਿਆਂ ਅਤੇ ਇਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੇ ‘ਐਸੋਸੀਏਟਡ ਪ੍ਰੈੱਸ’ ਨੂੰ ਦੱਸਿਆ, “ਉਹ ਸਾਰੇ ਠੀਕ ਹਨ।” ਮੇਅਰ ਨੇ ਕਿਹਾ ਕਿ ਖੇਤਰੀ ਵਕੀਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ ‘ਚ ਮੈਕਸੀਕੋ ਵਿੱਚ ਵੀ ਇਕ ਵੱਡਾ ਸੜਕ ਦੁਰਘਟਨਾ ਵਾਪਰੀ ਸੀ। ਮੈਕਸੀਕੋ ਦੇ ਪੁਏਬਲਾ ਸੂਬੇ ਵਿੱਚ ਇਕ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 17 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਪੁਏਬਲਾ ਦੇ ਗ੍ਰਹਿ ਸਕੱਤਰ ਜੂਲੀਓ ਹੁਏਰਟਾ ਮੁਤਾਬਕ ਸਾਰੇ ਮਰਨ ਵਾਲੇ ਪ੍ਰਵਾਸੀ ਸਨ। ਇਨ੍ਹਾਂ ‘ਚ ਵੈਨੇਜ਼ੁਏਲਾ, ਕੋਲੰਬੀਆ ਅਤੇ ਮੱਧ ਅਮਰੀਕਾ ਦੇ ਪ੍ਰਵਾਸੀ ਸ਼ਾਮਲ ਸਨ।