ਉਪਰੰਤ ਉਨ੍ਹਾਂ ਡੇਰੇ ਦੇ ਅੰਦਰ ਮੰਦਰ ’ਚ ਸੁਸ਼ੋਭਿਤ ਬ੍ਰਹਮਲੀਨ ਸਰਵਣ ਦਾਸ ਦੀ ਮੂਰਤੀ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਉਪਰੰਤ ਸਾਧ ਨਿਰੰਜਣ ਦਾਸ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਉਨ੍ਹਾਂ ਨਾਲ ਆਏ ਸਾਰੇ ਆਗੂਆਂ ਨੇ ਹਰਸਿਮਰਤ ਬਾਦਲ ਡੇਰੇ ਵਿਖੇ ਕਰੀਬ ਇਕ ਘੰਟਾ ਰਹੇ। ਇਸ ਮੌਕੇ ਗਿਆਨੀ ਰਮੇਸ਼ ਦਾਸ, ਗਿਆਨੀ ਕੁਲਵੰਤ ਸਿੰਘ ਕਜਲਾ, ਸਤੀਸ਼ ਕੁਮਾਰ (ਸਾਰੇ ਸੇਵਾਦਾਰ), ਗੁਰਮੀਤ ਸਿੰਘ ਯੂਐੱਸਏ, ਪਰਮਿੰਦਰ ਸਿੰਘ ਕਰਵਲ ਸ਼ਹਿਰੀ ਪ੍ਰਧਾਨ, ਸੁਖਜੀਤ ਸਿੰਘ ਸੈਣੀ ਕੌਂਸਲਰ ਆਦਿ ਹਾਜ਼ਰ ਸਨ।