ਕਿਸੇ ਅਜਨਬੀ ਨੂੰ ਆਪਣਾ ਫੋਨ ਡਾਇਲ ਕਰਨ ਲਈ ਨਾ ਦਿਓ, ਨਹੀਂ ਤਾਂ ਪਵੇਗਾ ਪਛਤਾਉਣਾ

ਚੰਡੀਗੜ੍ਹ: ਸ਼ਾਤਿਰ ਦਿਮਾਗ ਦੇ ਨੌਸਰਬਾਜ਼ ਹੁਣ ਨਵੇਂ ਡਿਜੀਟਲ ਢੰਗ-ਤਰੀਕੇ ਨਾਲ ਤੁਹਾਡਾ ਖਾਤਾ ਖਾਲੀ ਕਰ ਦੇਣਗੇ । ਇਸ ਲਈ ਹੁਣ ਜੇ ਕਿਸੇ ਅਜਨਬੀ ਨੂੰ ਆਪਣਾ ਫੋਨ ਡਾਇਲ ਕਰਨ ਲਈ ਦੇ ਦਿੰਦੇ ਹੋ ਤਾਂ ਹੋ ਜਾਓ ਸਾਵਧਾਨ ! ਕਿਤੇ ਤੁਹਾਡੇ ਨਾਲ ਵੀ ਅਜਿਹਾ ਨਾ ਹੋ ਜਾਵੇ ? ਸੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨੌਸਰਬਾਜ਼ ਤੁਹਾਡੇ ਤੋਂ ਕੋਈ ਵੀ ਬਹਾਨਾ ਬਣਾ ਕੇ ਫੋਨਕਾਲ ਕਰਨ ਲਈ ਮੋਬਾਇਲ ਮੰਗਦਾ ਹੈ ਤਾਂ ਤੁਸੀਂ ਤਰਸ ਦੇ ਪਾਤਰ ਬਣ ਕੇ ਉਸ ਨੂੰ ਡਾਇਲ ਕਰਨ ਲਈ ਮੋਬਾਇਲ ਕਦੇ ਨਾ ਦਿਓ । ਜੇਕਰ ਤੁਹਾਨੂੰ ਵਿਅਕਤੀ ਵਾਕਿਆ ਹੀ ਮਜਬੂਰ ਲੱਗਦਾ ਹੈ ਤਾਂ ਉਸ ਨੂੰ ਮੋਬਾਇਲ ਨੰਬਰ ਪੁੱਛ ਕੇ ਨੰਬਰ ਡਾਇਲ ਕਰਕੇ ਖੁਦ ਦਿਓ, ਨਹੀਂ ਤਾਂ ਕਾਲ ਫਾਰਵਾਰਡਿੰਗ ਸਕੈਮ ਰਾਹੀਂ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਜਾਵੇਗਾ ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਸਰਬਾਜ਼ ਆਪਣੀ ਬਹੁਤ ਵੱਡੀ ਮਜਬੂਰੀ ਦੱਸ ਕੇ ਇਕ ਫੋਨਕਾਲ ਕਰਨ ਲਈ ਤੁਹਾਡੇ ਤੋਂ ਮੋਬਾਇਲ ਲੈ ਲੈਂਦੇ ਹਨ। ਫਿਰ 21 ਅਤੇ 401 ‘ਤੇ ਡਾਇਲ ਕਰਕੇ ਸਕੈਮ ਰਾਹੀਂ ਆਪਣੇ ਮੋਬਾਇਲ ‘ਤੇ ਕਾਲ ਫਾਰਵਾਰਡਿੰਗ ਲਗਾ ਲੈਂਦਾ ਹੈ । ਹੁਣ ਜਿੰਨੇ ਵੀ ਓ. ਟੀ. ਪੀ. ਆਉਣਗੇ ਸਕੈਮਰ ਕੋਲ ਆਉਣਗੇ ਅਤੇ ਤੁਹਾਡੇ ਬੈਂਕ ਅਕਾਊਂਟ ’ਚ ਜਿੰਨੇ ਪੈਸੇ ਪਏ ਹਨ, ਉਨ੍ਹਾਂ ਨੂੰ ਉਡਾ ਲਵੇਗਾ ਅਤੇ ਤੁਸੀਂ ਹੱਥ ਮਲ਼ਦੇ ਰਹਿ ਜਾਓਗੇ। ਇਸ ਲਈ ਕਦੇ ਵੀ ਕਿਸੇ ਨੂੰ ਆਪਣਾ ਮੋਬਾਇਲ ਡਾਇਲ ਕਰਨ ਲਈ ਨਾ ਦਿਓ ਤਾਂ ਕਿ ਤੁਹਾਡੇ ਨਾਲ ਅਜਿਹਾ ਨਾ ਵਾਪਰ ਜਾਵੇ ।

Leave a Reply

error: Content is protected !!