ਕਿਸੇ ਅਜਨਬੀ ਨੂੰ ਆਪਣਾ ਫੋਨ ਡਾਇਲ ਕਰਨ ਲਈ ਨਾ ਦਿਓ, ਨਹੀਂ ਤਾਂ ਪਵੇਗਾ ਪਛਤਾਉਣਾ
ਚੰਡੀਗੜ੍ਹ: ਸ਼ਾਤਿਰ ਦਿਮਾਗ ਦੇ ਨੌਸਰਬਾਜ਼ ਹੁਣ ਨਵੇਂ ਡਿਜੀਟਲ ਢੰਗ-ਤਰੀਕੇ ਨਾਲ ਤੁਹਾਡਾ ਖਾਤਾ ਖਾਲੀ ਕਰ ਦੇਣਗੇ । ਇਸ ਲਈ ਹੁਣ ਜੇ ਕਿਸੇ ਅਜਨਬੀ ਨੂੰ ਆਪਣਾ ਫੋਨ ਡਾਇਲ ਕਰਨ ਲਈ ਦੇ ਦਿੰਦੇ ਹੋ ਤਾਂ ਹੋ ਜਾਓ ਸਾਵਧਾਨ ! ਕਿਤੇ ਤੁਹਾਡੇ ਨਾਲ ਵੀ ਅਜਿਹਾ ਨਾ ਹੋ ਜਾਵੇ ? ਸੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨੌਸਰਬਾਜ਼ ਤੁਹਾਡੇ ਤੋਂ ਕੋਈ ਵੀ ਬਹਾਨਾ ਬਣਾ ਕੇ ਫੋਨਕਾਲ ਕਰਨ ਲਈ ਮੋਬਾਇਲ ਮੰਗਦਾ ਹੈ ਤਾਂ ਤੁਸੀਂ ਤਰਸ ਦੇ ਪਾਤਰ ਬਣ ਕੇ ਉਸ ਨੂੰ ਡਾਇਲ ਕਰਨ ਲਈ ਮੋਬਾਇਲ ਕਦੇ ਨਾ ਦਿਓ । ਜੇਕਰ ਤੁਹਾਨੂੰ ਵਿਅਕਤੀ ਵਾਕਿਆ ਹੀ ਮਜਬੂਰ ਲੱਗਦਾ ਹੈ ਤਾਂ ਉਸ ਨੂੰ ਮੋਬਾਇਲ ਨੰਬਰ ਪੁੱਛ ਕੇ ਨੰਬਰ ਡਾਇਲ ਕਰਕੇ ਖੁਦ ਦਿਓ, ਨਹੀਂ ਤਾਂ ਕਾਲ ਫਾਰਵਾਰਡਿੰਗ ਸਕੈਮ ਰਾਹੀਂ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਜਾਵੇਗਾ ।