ਥਾਣਾ ਲੰਬੀ ’ਚ ਅਚਾਨਕ ਗੋਲੀ ਚੱਲਣ ਕਰਕੇ ਏਐੱਸਆਈ ਦੀ ਮੌਤ

ਲੰਬੀ: ਥਾਣਾ ਲੰਬੀ ਵਿੱਚ ਤਾਇਨਾਤ ਏਐੱਸਆਈ ਬਲਰਾਜ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਗੋਲੀ ਚੱਲਣ ਕਰਕੇ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਏਐੱਸਆਈ ਦੀ ਮੌਤ ਸਰਕਾਰੀ ਹਥਿਆਰ ਵਿਚੋਂ ਗੋਲੀ ਚੱਲਣ ਕਰਕੇ ਹੋਈ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲੀਸ ਦੇ ਕਈ ਅਧਿਕਾਰੀ ਲੰਬੀ ਥਾਣੇ ਪੁੱਜੇ ਹੋਏ ਹਨ। ਖ਼ਬਰ ਲਿਖੇ ਜਾਣ ਤੱਕ ਥਾਣੇ ਦਾ ਮੁੱਖ ਗੇਟ ਬੰਦ ਸੀ। ਮ੍ਰਿਤਕ ਏਐੱਸਆਈ ਬਲਰਾਜ ਸਿੰਘ ਲੰਬੀ ਹਲਕੇ ਦੇ ਪਿੰਡ ਬੁਰਜ ਸਿੰਧਵਾਂ ਨਾਲ ਸਬੰਧਤ ਦੱਸਿਆ ਜਾਂਦਾ ਹੈ। ਮ੍ਰਿਤਕ ਦੀ ਲਾਸ਼ ਨੂੰ ਦੁਪਹਿਰ 1:03 ਵਜੇ ਅੰਬੂਲੈਂਸ ਰਾਹੀਂ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ। ਪੁਲੀਸ ਪ੍ਰਸ਼ਾਸਨ ਨੇ ਅਜੇ ਤੱਕ ਇਸ ਘਟਨਾ ਬਾਰੇ ਚੁੱਪ ਵੱਟੀ ਹੋਈ ਹੈ।

Leave a Reply