ਨੰਗੇ ਸਿਰ ਗੁਰਦੁਆਰੇ ਪਹੁੰਚ ਕੇ ਤਾਬਿਆ ਬੈਠੇ ਗ੍ਰੰਥੀ ’ਤੇ ਹਮਲਾ, ਕਹਿੰਦਾ ਬੰਦ ਕਰੋ ਪਾਠ

ਲੰਬੀ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸਵੇਰੇ ਇਕ ਵਿਅਕਤੀ ਹੱਥ ਵਿਚ ਡਾਂਗ ਫੜ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਪਹੁੰਚ ਗਿਆ ਅਤੇ ਗੁਰੂ ਸਾਹਿਬ ਦੇ ਤਾਬਿਆ ਬੈਠੇ ਗ੍ਰੰਥੀ ਸਿੰਘ ਨਾਲ ਬਹਿਸ ਕਰਨ ਲੱਗ ਗਿਆ ਤੇ ਗੁਰਬਾਣੀ ਬੰਦ ਕਰਨ ਲਈ ਕਹਿਣ ਲੱਗਾ। ਜਿਸ ਦੀ ਸਾਰੀ ਵੀਡੀਓ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ।

ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਨੁਸਾਰ ਇਕ ਵਿਅਕਤੀ ਹੱਥ ਵਿਚ ਦੋ ਸੋਟੀਆਂ ਫੜ ਅੰਦਰ ਆਇਆ ਅਤੇ ਫਿਰ ਨੰਗੇ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਜਗ੍ਹਾ ਨੇੜੇ ਪਹੁੰਚ ਗਿਆ ਅਤੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ‘ਚ ਬੈਠੇ ਗ੍ਰੰਥੀ ਸਿੰਘ ਨਾਲ ਬਹਿਸ ਕਰ ਗੁਰਬਾਣੀ ਬੰਦ ਕਰਨ ਲਈ ਕਹਿਣ ਲੱਗਾ। ਇਸ ਦੌਰਾਨ ਜਦ ਸੇਵਾਦਾਰਾਂ ਨੇ ਉਸ ਨੂੰ ਰੋਕਿਆ ਤਾਂ ਉਹ ਸੇਵਾਦਾਰਾਂ ਨਾਲ ਖਹਿਬੜਨ ਲੱਗਾ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਸ ਮੌਕੇ ‘ਤੇ ਪਹੁੰਚੀ ਅਤੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ।

Leave a Reply