ਸੋਸ਼ਲ ਮੀਡੀਆ ਪਲਟੇਫਾਰਮ ‘ਫੇਸਬੁੱਕ’ ‘ਤੇ ਜਾਅਲੀ ਖਾਤੇ ਬਣਾ ਲੋਕਾਂ ਨੂੰ ਲੁੱਟਣ ਦਾ ਗੌਰਖ ਧੰਦਾ ਜ਼ੋਰਾਂ ‘ਤੇ

ਰੋਮ/ਇਟਲੀ : ਅਜੋਕੇ ਦੌਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਦਾ ਹੋਵੇ। ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਜਿਵੇਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਜਾਂ ਟਿਕਟਾਕ ਹੈ ਇਹ ਸਭ ਵਿਅਕਤੀ ਦੇ ਮਨੋਰੰਜਨ, ਕਾਰੋਬਾਰੀ ਅਤੇ ਗਿਆਨ ਵਿੱਚ ਵਾਧਾ ਕਰਨ ਦਾ ਸਰਲ ਤੇ ਸੌਖਾ ਸਾਧਨ ਹਨ। ਪਰ ਅਫ਼ਸੋਸ ਕੁੱਝ ਸ਼ੈਤਾਨੀ ਦਿਮਾਗ ਦੇ ਮਾਲਕ ਗ਼ਲਤ ਅਨਸਰਾਂ ਵਲੋਂ ਇਸ ਸੋਸ਼ਲ ਮੀਡੀਏ ਦੀ ਦੁਰਵਰਤੋਂ ਲੋਕਾਂ ਲਈ ਵੱਡੀ ਸਿਰਦਰਦੀ ਬਣ ਰਹੀ ਹੈ। ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦਾ ਪ੍ਰਸਿੱਧ ਪਲੇਟਫਾਰਮ ‘ਫੇਸਬੁੱਕ’ ਜਿੱਥੇ ਲੋਕਾਂ ਲਈ ਬਹੁਤ ਹੀ ਲਾਭਕਾਰੀ, ਲਾਹੇਵੰਦ ਅਤੇ ਮਨੋਰੰਜਨ ਦਾ ਸਾਧਨ ਸਿੱਧ ਹੋਇਆ ਹੈ। ਉਥੇ ਕੁਝ ਧੋਖੇਬਾਜ਼ਾਂ ਵਲੋਂ ਇਸ ਪਲੇਟਫਾਰਮ ਦੀ ਦੁਰਵਰਤੋਂ ਨਾਲ ਕਈ ਲੋਕਾਂ ਨੂੰ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਏ ਦੇ ਸਟੇਸ਼ਨ ਫੇਸਬੁੱਕ ‘ਤੇ ਅੱਜ ਕਲ੍ਹ ਜਾਅਲੀ ਖਾਿਤਆਂ ਦੀ ਭਰਮਾਰ ਹੈ।ਜਿਹੜੇ ਜਿੱਥੇ ਲੋਕਾਂ ਨੂੰ ਨਿਊਡ ਕਾਲਾਂ ਨਾਲ ਬਲੈਕਮੇਲ ਕਰਦੇ ਹਨ ਉੱਥੇ ਹੀ ਲੋਕਾਂ ਤੋਂ ਪੈਿਸਆਂ ਦੀ ਮੰਗ ਕਰਦੇ ਹਨ। ਇਟਲੀ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਵਸੇਰਾ ਕਰ ਰਹੇ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਵਲੋਂ ਦਿੱਤੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਇਹ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਉਹ ਜਿਸ ਨਾਮ ਤੇ ‘ਫੇਸਬੁੱਕ’ ਅਕਾਊਂਟ ਚਲਾ ਰਹੇ ਹਨ, ਉਸ ਨਾਮ ਦਾ ਧੋਖੇਬਾਜ਼ਾਂ ਵਲੋਂ ਇੱਕ ਹੋਰ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਮੁੜ ਤੋਂ ਉਨ੍ਹਾਂ ਲੋਕਾਂ ਨੂੰ ਦੋਸਤੀ ਦਾ ਸੁਨੇਹਾ ਭੇਜਿਆ ਜਾਂਦਾ ਹੈ ਅਤੇ ਬਾਅਦ ਵਿੱਚ ਮੈਸਜ ਜਾਂ ਫਿਰ ਕਾਲ ਕਰਕੇ ਇਹ ਕਹਿ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਕਿ ਦੋਸਤ ਮੈਨੂੰ ਆਪਣੇ ਮਿੱਤਰ ਜਾਂ ਕਰੀਬੀ ਰਿਸ਼ਤੇਦਾਰ ਲਈ ਤੁਹਾਡੀ ਮਦਦ ਦੀ ਜ਼ਰੂਰਤ ਹੈ।

ਕਈ ਭੋਲੇ ਭਾਲੇ ਲੋਕਾਂ ਇਨ੍ਹਾਂ ਧੋਖੇਬਾਜ਼ਾਂ ਦਾ ਸ਼ਿਕਾਰ ਹੋ ਕੇ ਮਗਰੋਂ ਬਹੁਤ ਪਛਤਾਵਾ ਕਰਦੇ ਹਨ ਜਦੋਂ ਇਨ੍ਹਾਂ ਨੂੰ ਉਸ ਦੀ ਅਸਲੀਅਤ ਬਾਰੇ ਕਿਸੇ ਹੋਰ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਿਉਂਕਿ ਕਈ ਵਾਰ ਦੂਰ ਦੇ ਫੇਸਬੁੱਕ ਮਿੱਤਰ ਜੋ ਪਹਿਲਾਂ ਤੋਂ ਹੀ ਉਸ ਵਿਅਕਤੀ ਦੇ ਸਪੰਰਕ ਵਿੱਚ ਹੁੰਦਾ ਹੈ, ਉਹ ਇਸ ਧੋਖੇਬਾਜ਼ੀ ਦਾ ਪਰਦਾਫਾਸ਼ ਕਰ ਦਿੰਦਾ ਹੈ‌। ਪ੍ਰੈੱਸ ਨੂੰ ਇਟਲੀ ਤੋਂ ਕੁਝ ਨਾਮਵਰ ਸ਼ਖ਼ਸੀਅਤਾਂ ਜਿਨ੍ਹਾਂ ਨੇ ਆਪਣੇ ਨਾਮ ਗੁਪਤ ਰੱਖਦਿਆਂ ਉਨ੍ਹਾਂ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਗੋਰਖ ਧੰਦਾ ਚੱਲ ਤਾਂ ਕਾਫੀ ਸਮੇਂ ਤੋਂ ਰਿਹਾ ਸੀ ਪਰ ਜਦੋਂ ਆਪਣੇ ਨਾਲ਼ ਬੀਤੀ ਤਾਂ ਫਿਰ ਇਸ ਬਾਰੇ ਪਤਾ ਲੱਗਾ।

ਉਨ੍ਹਾਂ ਕਿਹਾ ਕਿ ਫੇਸਬੁੱਕ ਕੰਪਨੀ ਨੂੰ ਇਸ ਤਰ੍ਹਾਂ ਤੇ ਧੋਖੇਬਾਜ਼ਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਬਹੁਤ ਸਾਰੇ ਸੱਜਣ ਇਨ੍ਹਾਂ ਦੀ ਮਨਘੜ੍ਹਤ ਕਹਾਣੀਆਂ ਵਿੱਚ ਆ ਕੇ ਆਪਣਾ ਨੁਕਸਾਨ ਕਰਵਾ ਬੈਠੇ ਹਨ। ਦੂਜੇ ਪਾਸੇ ਇਹ ਤਾਂ ਭਲੀ ਭਾਂਤ ਪਤਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀਆਂ ਵਲੋਂ ਜਦੋਂ ਵੀ ਕੋਈ ਸੱਜਣ ਮਦਦ ਦੀ ਅਪੀਲ ਕਰਦਾ ਹੈ ਤਾਂ ਅਸੀਂ ਬਿਨ੍ਹਾਂ ਕਿਸੇ ਦੀ ਪ੍ਰਵਾਹ ਉਨ੍ਹਾਂ ਦੀ ਮਦਦ ਕਰ ਦਿੰਦੇ ਹਾਂ। ਜ਼ਿਆਦਾਤਰ ਇਨ੍ਹਾਂ ਧੋਖੇਬਾਜ਼ਾਂ ਦੀ ਕਿਸਮਤ ਇਨ੍ਹਾਂ ਦਾ ਸਾਥ ਦੇ ਦਿੰਦੀ ਹੈ। ਫਿਲਹਾਲ ਇਸ ਤਰ੍ਹਾਂ ਦੀਆਂ ਮਨਘੜ੍ਹਤ ਕਹਾਣੀਆਂ ਤੋਂ ਅਤੇ ਬਿਨ੍ਹਾਂ ਕਿਸੇ ਜਾਣਕਾਰੀ ਤੇ ਕਾਰਵਾਈ ਤੋਂ ‘ਫੇਸਬੁੱਕ’ ਵਰਤਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕਿਉਂਕਿ ਜਾਣੇ ਅਣਜਾਣੇ ਵਿੱਚ ਤੁਹਾਡੇ ਨਾਲ ਇਹ ਸਭ ਕੁਝ ਵੀ ਵਾਪਰ ਸਕਦਾ ਹੈ। ਪਰ ਫੇਸਬੁੱਕ ਅਕਾਊਂਟ ਦੀ ਕੰਪਨੀ ਨੂੰ ਇਨ੍ਹਾਂ ਲੋਕਾਂ ਤੋਂ ਬਚਣ ਦਾ ਰਸਤਾ ਵੀ ਦੇਣਾ ਚਾਹੀਦਾ ਹੈ ਤੇ ਗ਼ਲਤ ਅਕਾਊਂਟ ਬਣਨ ਤੋਂ ਰੋਕਣਾ ਵੀ ਇਨ੍ਹਾਂ ਦੀ ਜ਼ਿਮੇਵਾਰੀ ਬਣਦੀ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਬੈਠੇ ਅਜਿਹੇ ਧੋਖੇਬਾਜ਼ਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ।

Leave a Reply

error: Content is protected !!