ਸ਼ੱਕੀ ਹਾਲਾਤ ‘ਚ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਪੁਲਸ ਜਾਂਚ ‘ਚ ਜੁਟੀ

ਲੁਧਿਆਣਾ:  ਜਵਾਹਰ ਨਗਰ ਕੈਂਪ ਬੱਸ ਸਟੈਂਡ ਨੇੜੇ ਇਕ ਬੇਕਰੀ ‘ਚ ਕੰਮ ਕਰਦੇ ਨੌਜਵਾਨ ਨੇ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਡਿੱਗਣ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਮੌਕੇ ’ਤੇ ਪੁੱਜ ਗਈ। ਮ੍ਰਿਤਕ ਦੀ ਪਛਾਣ ਵਿਪਨ ਕੁਮਾਰ (23) ਮੂਲ ਵਾਸੀ ਗਾਜ਼ੀਪੁਰ ਯੂ.ਪੀ ਵਜੋਂ ਹੋਈ ਹੈ।

ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਵਿਪਨ ਆਪਣੇ ਛੋਟੇ ਭਰਾ ਨਾਲ ਜਵਾਹਰ ਨਗਰ ਕੈਂਪ ਸਥਿਤ ਬੇਕਰੀ ‘ਚ ਕੰਮ ਕਰਦਾ ਸੀ ਅਤੇ ਬੇਕਰੀ ਦੀ ਦੂਜੀ ਮੰਜ਼ਿਲ ‘ਤੇ ਕੁਝ ਮਜ਼ਦੂਰਾਂ ਨਾਲ ਰਹਿੰਦਾ ਸੀ। ਵਿਪਨ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ। ਰਾਤ ਕਰੀਬ 3 ਵਜੇ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਬੁੱਧਵਾਰ ਸਵੇਰੇ ਜਦੋਂ ਵਿਪਨ ਦੇ ਛੋਟੇ ਭਰਾ ਦੀ ਅੱਖ ਖੁੱਲ੍ਹੀ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਬੇਕਰੀ ਮਾਲਕ ਨੇ ਪੁਲਸ ਨੂੰ ਸੂਚਨਾ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਿਪਨ ਨੇ ਕਰੀਬ 8 ਮਹੀਨੇ ਪਹਿਲਾਂ ਪਿੰਡ ਦੀ ਨਹਿਰ ‘ਚ ਛਾਲ ਮਾਰ ਦਿੱਤੀ ਸੀ। ਉਸ ਸਮੇਂ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਲਿਆ ਗਿਆ ਸੀ। ਵਿਪਨ ਸ਼ਾਦੀਸ਼ੁਦਾ ਹੈ ਅਤੇ ਇੱਕ ਬੱਚਾ ਵੀ ਹੈ।

Leave a Reply