ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਮੁਹੱਈਆ ਕਰਵਾਉਣ ਦੇ ਦੋਸ਼ ‘ਚ ਆਸਾਮ ਤੋਂ 5 ਲੋਕ ਗ੍ਰਿਫ਼ਤਾਰ
ਗੁਹਾਟੀ : ਆਸਾਮ ਦੇ ਮੋਰੀਗਾਂਵ ਅਤੇ ਨਾਗਾਂਵ ਜ਼ਿਲ੍ਹਿਆਂ ਤੋਂ ਪਾਕਿਸਤਾਨ ਏਜੰਟਾਂ ਨੂੰ ਸਿਮ ਕਾਰਡ ਮੁਹੱਈਆ ਕਰਵਾਉਣ ਦੇ ਦੋਸ਼ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਈ ਮੋਬਾਇਲ ਫ਼ੋਨ, ਸਿਮ ਕਾਰਡ ਅਤੇ ਹੈਂਡਸੈੱਟ ਸਮੇਤ ਕਈ ਦੂਜੀਆਂ ਸਮੱਗਰੀਆਂ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਇਸਤੇਮਾਲ ਇਕ ਵਿਦੇਸ਼ੀ ਦੂਤਘਰ ਨਾਲ ਰੱਖਿਆ ਸੰਬੰਧੀ ਸੂਚਨਾਵਾਂ ਸਾਂਝੀਆਂ ਕਰਨ ਲਈ ਕੀਤਾ ਜਾਂਦਾ ਸੀ। ਆਸਾਮ ਪੁਲਸ ਦੇ ਬੁਲਾਰੇ ਪ੍ਰਸ਼ਾਂਤ ਭੁਈਆਂ ਨੇ ਕਿਹਾ ਕਿ ਖੁਫ਼ੀਆ ਬਿਊਰੋ ਅਤੇ ਦੂਜੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਮੰਗਲਵਾਰ ਰਾਤ ਚਲਾਈ ਗਈ ਮੁਹਿੰਮ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।