ਨੇਪਾਲ ‘ਚ ਮਾਓਵਾਦੀਆਂ ਨੇ 5 ਹਜ਼ਾਰ ਲੋਕਾਂ ਦੇ ਕੀਤੇ ਸਨ ਕਤਲ, PM ਪੁਸ਼ਪਾ ਕਮਲ ਨੇ ਲਈ ਜ਼ਿੰਮੇਵਾਰੀ, SC ‘ਚ ਹੋਵੇਗੀ ਪੇਸ਼ੀ
ਕਾਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਦੇਸ਼ ਵਿੱਚ ਦਹਾਕੇ ਤੱਕ ਚੱਲੇ ਮਾਓਵਾਦੀ ਵਿਦਰੋਹ ਦੌਰਾਨ 5,000 ਲੋਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਹੋਣ ਦੇ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦੀ ਮੰਗ ਕੀਤੀ ਗਈ ਸੀ। ਦੱਸਣਯੋਗ ਹੈ ਕਿ ਇਹ ਪਟੀਸ਼ਨ ਉਨ੍ਹਾਂ ਦੇ ਇਕ ਪੁਰਾਣੇ ਬਿਆਨ ਦੇ ਮਾਮਲੇ ‘ਚ ਦਾਇਰ ਕੀਤੀ ਗਈ ਹੈ, ਜਿਸ ‘ਚ ਦਹਿਲ ਨੇ ਮੰਨਿਆ ਸੀ ਕਿ ਦੇਸ਼ ‘ਚ ਅੱਤਵਾਦ ਦੌਰਾਨ ਪੰਜ ਹਜ਼ਾਰ ਲੋਕ ਮਾਰੇ ਗਏ ਸਨ।
ਸੁਪਰੀਮ ਕੋਰਟ ਦੇ ਸੂਤਰਾਂ ਨੇ ਕਿਹਾ ਕਿ ਵਕੀਲ ਗਿਆਨੇਂਦਰ ਅਰਾਨ ਅਤੇ ਮਾਓਵਾਦੀ ਬਗਾਵਤ ਦੇ ਹੋਰ ਪੀੜਤਾਂ ਦੁਆਰਾ ਦਾਇਰ ਪਟੀਸ਼ਨ ਮੰਗਲਵਾਰ ਨੂੰ ਦਰਜ ਕੀਤੀ ਗਈ ਸੀ, ਜਿਸ ਵਿੱਚ ਕਲਿਆਣ ਬੁਧਾਥੋਕੀ ਦੁਆਰਾ ਇੱਕ ਹੋਰ ਰਿੱਟ ਰਜਿਸਟਰੇਸ਼ਨ ਪ੍ਰਕਿਰਿਆ ਵਿੱਚ ਸੀ।
‘ਪ੍ਰਚੰਡ’ ਨੇ ਇਹ ਬਿਆਨ ਦਿੱਤਾ
ਸੀਪੀਐਨ (ਮਾਓਵਾਦੀ ਕੇਂਦਰ) ਦੇ ਚੇਅਰਮੈਨ ‘ਪ੍ਰਚੰਡ’ ਨੇ 15 ਜਨਵਰੀ, 2020 ਨੂੰ ਕਿਹਾ ਸੀ ਕਿ ਇੱਕ ਦਹਾਕੇ ਤੱਕ ਮਾਓਵਾਦੀ ਲਹਿਰ ਚਲਾਉਣ ਵਾਲੀ ਮਾਓਵਾਦੀ ਪਾਰਟੀ ਦੇ ਆਗੂ ਵਜੋਂ ਉਹ 5000 ਮੌਤਾਂ ਦੀ ਜ਼ਿੰਮੇਵਾਰੀ ਲਵੇਗਾ ਅਤੇ ਬਾਕੀਆਂ ਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਚਾਹੀਦੀ ਹੈ।