ਲੀਵਰ ਲਈ ਵਰਦਾਨ ਹੈ ਚੁਕੰਦਰ, ਖੁਰਾਕ ‘ਚ ਸ਼ਾਮਲ ਕਰਨ ਨਾਲ ਮਿਲਣਗੇ ਹੋਰ ਵੀ ਫਾਇਦੇ

ਗ਼ਲਤ ਖਾਣ ਪੀਣ ਅਤੇ ਵਧੇਰੇ ਜੰਕ ਫੂਡ ਦਾ ਸੇਵਨ ਕਰਨ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਿਹਤ ਸਮੱਸਿਆ ਲੀਵਰ ਨਾਲ ਸਬੰਧਤ ਹੈ। ਲੋਕ ਲੀਵਰ ਦੀ ਸਮੱਸਿਆ ਤੋਂ ਬਚਣ ਲਈ ਦਵਾਈਆਂ, ਇੰਜੈਕਸ਼ਨ ਤੇ ਹੈਲਦੀ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਤੁਸੀਂ ਸਿਰਫ ਇਕ ਚੁਕੰਦਰ ਦੀ ਵਰਤੋਂ ਨਾਲ ਲੀਵਰ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਚੁਕੰਦਰ ਖਾਣ ਨਾਲ ਲਿਵਰ ਦੇ ਨਾਲ-ਨਾਲ ਸਰੀਰ ਦੇ ਕਈ ਅੰਗਾਂ ਨੂੰ ਲਾਭ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ ‘ਚ …

ਚੁਕੰਦਰ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ

ਚੁਕੰਦਰ ‘ਚ ਫਾਸਫੋਰਸ, ਪੋਟਾਸ਼ੀਅਮ ਅਤੇ ਆਇਰਨ ਕਾਫ਼ੀ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਪੌਸ਼ਟਿਕ ਤੱਤ ਖ਼ੂਨ ਨੂੰ ਵਧਾਉਣ ਦੇ ਨਾਲ ਨਾਲ ਲੀਵਰ ਨੂੰ ਵੀ ਊਰਜਾ ਭਰਪੂਰ ਰੱਖਣ ਵਿੱਚ ਸਹਾਇਤਾ ਕਰਦੇ ਹਨ। ਨਿਯਮਿਤ ਤੇ ਸਹੀ ਮਾਤਰਾ ‘ਚ ਚੁਕੰਦਰ ਦਾ ਜੂਸ ਪੀਣ ਜਾਂ ਸਲਾਦ ਖਾਣ ਨਾਲ ਲੀਵਰ ਸਾਫ ਹੁੰਦਾ ਹੈ। ਖ਼ਾਸਕਰ ਜੇ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਦਾ ਸੇਵਨ ਕਰ ਸਕਦੇ ਹੋ।

ਚੁਕੰਦਰ ਖਾਣ ਦੇ ਹੋਰ ਫਾਇਦੇ

ਦੂਰ ਹੋਵੇਗੀ ਖ਼ੂਨ ਦੀ ਘਾਟ

ਚੁਕੰਦਰ ਵਿੱਚ ਆਇਰਨ, ਪੋਟਾਸ਼ੀਅਮ, ਫਾਸਫੋਰਸ ਅਤੇ ਸੋਡੀਅਮ ਬਹੁਤ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਨਿਯਮਿਤ ਤੌਰ ‘ਤੇ ਚੁਕੰਦਰ ਖਾਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਕੰਟਰੋਲ ਰਹਿਣ ਨਾਲ ਖੂਨ ਦੀ ਘਾਟ ਪੂਰੀ ਹੁੰਦੀ ਹੈ।

ਕੋਲੇਸਟ੍ਰੋਲ ਰਹੇਗਾ ਕੰਟਰੋਲ’ ਚ

ਚੁਕੰਦਰ ਦਾ ਜੂਸ ਸਰੀਰ ‘ਚ ਖ਼ਰਾਬ ਕੋਲੈਸਟ੍ਰਾਲ ਦਾ ਆਕਸੀਕਰਨ ਘੱਟ ਕਰਦਾ ਹੈ ਜਿਸ ਨਾਲ ਇਹ ਧਮਨੀਆਂ ‘ਚ ਨਹੀਂ ਜੰਮਦਾ। ਇਸ ਦਾ ਸੇਵਨ ਕਰਨ ਨਾਲ ਦਿਲ ਦੇ ਦੌਰੇ ਦੀ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ।

ਸ਼ੂਗਰ ਰਹੇਗੀ ਕੰਟਰੋਲ

ਜੇ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ, ਤਾਂ ਚੁਕੰਦਰ ਦਾ ਸੇਵਨ ਤੁਹਾਡੇ ਲਈ ਵੀ ਬਹੁਤ ਲਾਭਕਾਰੀ ਹੋ ਸਕਦਾ ਹੈ। ਇਹ ਇਕ ਗਲਾਈਸੈਮਿਕ ਇੰਡੈਕਸ ਸਬਜ਼ੀ ਹੈ ਜੋ ਸਰੀਰ ਵਿਚ ਬਲੱਡ ਸ਼ੂਗਰ ਨੂੰ ਹੌਲੀ ਹੌਲੀ ਰਿਲੀਜ਼ ਕਰਦੀ ਹੈ। ਸਿੱਟੇ ਵਜੋਂ ਸਰੀਰ ਵਿਚ ਬਲੱਡ ਸ਼ੂਗਰ ਨਹੀਂ ਵਧਦੀ।

ਬਲੱਡ ਪ੍ਰੈਸ਼ਰ ਰਖਦਾ ਹੈ ਕੰਟਰੋਲ

ਚੁਕੰਦਰ ਵਿੱਚ ਨਾਈਟ੍ਰੇਟਸ ਨਾਮਕ ਪੌਸ਼ਟਿਕ ਤੱਤ ਕਾਫੀ ਚੰਗੀ ਮਾਤਰਾ ‘ਚ ਹੁੰਦਾ ਹੈ। ਇਹ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਮਾਹਰਾਂ ਦੇ ਅਨੁਸਾਰ, ਉਹ ਲੋਕ ਜੋ ਹਮੇਸ਼ਾਂ ਹਾਈ ਬਲੱਡ ਪ੍ਰੈਸ਼ਰ ਦੀਆਂ ਸਮੱਸਿਆ ਤੋਂ ਪੀੜਤ ਰਹਿੰਦੇ ਹਨ। ਉਨ੍ਹਾਂ ਨੂੰ ਰੋਜ਼ਾਨਾ ਘੱਟੋ ਘੱਟ 100 ਗ੍ਰਾਮ ਚੁਕੰਦਰ ਆਪਣੀ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।

ਕੈਂਸਰ ਤੋਂ ਬਚਾਅ

ਚੁਕੰਦਰ ਵਿੱਚ ਬਿਟਿਨ ਨਾਂ ਦਾ ਪੋਸ਼ਕ ਤੱਤ ਮੌਜੂਦ ਹੁੰਦਾ ਹੈ ਜੋ ਸਰੀਰ ‘ਚ ਕੈਂਸਰ ਅਤੇ ਟਿਊਮਰ ਨੂੰ ਨਹੀਂ ਬਣਨ ਦਿੰਦਾ। ਇਸ ਤੋਂ ਇਲਾਵਾ, ਇਹ ਬੀਮਾਰੀਆਂ ਨਾਲ ਲੜਨ ਵਾਲੀ ਰੋਗ ਪ੍ਰਤੀਰੋਧਕ ਸਮਰਥਾ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ। ਹਰ ਰੋਜ਼ ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਤਾਕਤ ਵਧਦੀ ਹੈ।

Leave a Reply