ਪਟਿਆਲਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਸਪਾ ਸੈਂਟਰ ’ਚ ਇੰਝ ਖੇਡੀ ਜਾਂਦੀ ਸੀ ਗੰਦੀ ਖੇਡ

ਪਟਿਆਲਾ: ਥਾਣਾ ਲਾਹੌਰੀ ਗੇਟ ਪਟਿਆਲਾ ਦੀ ਪੁਲਸ ਨੇ ਐੱਸ. ਐੱਸ. ਟੀ. ਨਗਰ ਵਿਖੇ ਮਸਾਜ ਅਤੇ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਉਕਤ ਮਸਾਜ ਅਤੇ ਸਪਾ ਸੈਂਟਰ ਦੀ ਸੰਚਾਲਿਕਾ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਨੂੰ ਅਦਾਲਤ ’ਚ ਪੇਸ਼ ਕਰਕੇ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਉਕਤ ਮਸਾਜ ਤੇ ਸਪਾ ਸੈਂਟਰ ਦੀ ਆੜ ਹੇਠ ਜਿਸਮਫਰੋਸ਼ੀ ਦਾ ਕਾਲਾ ਧੰਦਾ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਸੈਂਟਰ ’ਚ ਰਮਨਦੀਪ ਕੌਰ ਨੇ ਮਾਹੀ ਨੂੰ ਬਤੌਰ ਮੈਨੇਜਰ ਰੱਖਿਆ ਸੀ ਅਤੇ ਇਹ ਹੀ ਗਾਹਕਾਂ ਨਾਲ ਡੀਲ ਕਰਦੀ ਸੀ। ਮਲਕੀਤ ਸਿੰਘ ਜੋ ਕਿ ਬਾਹਰੋਂ ਗਾਹਕ ਲਿਆਉਂਦਾ ਸੀ, ਵੱਲੋਂ ਗਾਹਕਾਂ ਨਾਲ ਸੌਦਾ ਕੀਤਾ ਜਾਂਦਾ ਸੀ।

ਇੰਸ. ਕਰਮਜੀਤ ਕੌਰ ਨੇ ਦੱਸਿਆ ਕਿ ਐੱਸ. ਐੱਸ. ਟੀ. ਨਗਰ ਮਾਰਕੀਟ ’ਚ ਚੱਲ ਰਹੇ ਸਪਾ ਸੈਂਟਰ ’ਚ ਦਿੱਲੀ ਅਤੇ ਪਟਿਆਲਾ ਦੀਆਂ ਔਰਤਾਂ ਸ਼ਾਮਲ ਸਨ ਅਤੇ ਉਕਤ ਸੈਂਟਰ ਰਮਨਦੀਪ ਕੌਰ ਦਾ ਹੈ, ਜਿਸ ’ਚ ਬਤੌਰ ਮੈਨੇਜਰ ਮਾਹੀ ਨਾਂ ਦੀ ਮਹਿਲਾ ਕੰਮ ਕਰਦੀ ਸੀ। ਮਸਾਜ ਅਤੇ ਸਪਾ ਸੈਂਟਰ ’ਚ ਉਕਤ ਦੋਹਾਂ ਤੋਂ ਇਲਾਵਾ ਪਿੰਕੀ, ਕ੍ਰਿਸ਼ਮਾ, ਸੰਦੀਪ ਕੌਰ, ਆਯਸ਼ਾ, ਹਰਪ੍ਰੀਤ ਕੌਰ, ਪ੍ਰਤਿਮਾ, ਸ਼ਿਵਾਨੀ, ਮਲਕੀਤ ਸਿੰਘ, ਹਿਤੇਸ਼ ਸ਼ਾਹ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Leave a Reply