ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਦਲੇਰ ਸਿੰਘ ਮਹਿੰਦੀ ਨੇ ਆਪਣੇ ਪਾਸਪੋਰਟ ਨੂੰ ਦੁਬਾਰਾ ਜਾਰੀ ਕਰਨ ਅਤੇ ਨਵਿਆਉਣ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਵਿਦੇਸ਼ ‘ਚ ਇਕ ਪ੍ਰੋਗਰਾਮ ‘ਚ, ਜਿੱਥੇ ਅੰਤਰਰਾਸ਼ਟਰੀ ਸੂਫੀ ਅਤੇ ਪੌਪ ਗਾਇਕ ਸ਼ਾਮਲ ਹੋਣ ਜਾ ਰਹੇ ਹਨ, ਉਸ ‘ਚ ਮੈਂ ਵੀ ਹਿੱਸਾ ਲੈਣ ਜਾ ਰਿਹਾ ਹਾਂ।  ਮੇਰੇ ਪਾਸਪੋਰਟ ਦੀ ਮਿਆਦ 16 ਮਾਰਚ ਨੂੰ ਖ਼ਤਮ ਹੋ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਦਲੇਰ ਮਹਿੰਦੀ ਨੇ ਆਪਣੇ ਪਾਸਪੋਰਟ ਨੂੰ ਮੁੜ ਜਾਰੀ ਕਰਨ ਅਤੇ ਨਵਿਆਉਣ ਲਈ ਅਰਜ਼ੀ ਦਿੱਤੀ ਹੈ, ਜੋ ਕਿ ਅਜੇ ਲੰਬਿਤ ਹੈ। ਅਜਿਹੇ ‘ਚ ਮੇਰੀ ਅਰਜ਼ੀ ‘ਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ।

ਦੱਸ ਦਈਏ ਕਿ ਮਨੁੱਖੀ ਤਸਕਰੀ ਦੇ 19 ਸਾਲ ਪੁਰਾਣੇ ਕੇਸ ‘ਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋਸ਼ੀ ਠਹਿਰਾਉਂਦਿਆਂ ਅਤੇ ਦੋ ਸਾਲ ਦੀ ਸਜ਼ਾ ਸੁਣਾਈ ਸੀ। ਹਾਈਕੋਰਟ ਨੇ ਪਿਛਲੇ ਸਾਲ ਉਸ ਦੀ ਸਜ਼ਾ ਨੂੰ ਮੁਅੱਤਲ ਕਰਕੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।

Leave a Reply