ਹਿਮਾਚਲ ਹਾਈ ਕੋਰਟ ਨੇ ਮਨੀਕਰਨ, ਮਨਾਲੀ ਤੇ ਬਿਲਾਸਪੁਰ ਦੀਆਂ ਘਟਨਾਵਾਂ ਦੀ ਜਾਂਚ ਰਿਪੋਰਟ ਮੰਗੀ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਵਿੱਚ  ਆਉਣ ਵਾਲੇ ਸੈਲਾਨੀਆਂ ਖਾਸ ਤੌਰ ’ਤੇ ਪੰਜਾਬੀਆਂ ਵੱਲੋਂ ਸਥਾਨਕ ਲੋਕਾਂ ਦੀਆਂ ਦੁਕਾਨਾਂ, ਘਰਾਂ ਤੇ ਕਾਰਾਂ ਦੀ ਕਥਿੱਤ ਤੌਰ ’ਤੇ ਕੀਤੀ ਗਈ ਭੰਨਤੋੜ ਕਰਨ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਨੂੰ ਤੋਂ ਹੁਣ ਤੱਕ ਕੀਤੀ ਜਾਂਚ ਦੀ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ। ਅਦਾਲਤ ਨੇ ਮਨਾਲੀ, ਮਨੀਕਰਨ ਅਤੇ ਬਿਲਾਸਪੁਰ ਵਿਖੇ ਕਥਿੱਤ ਤੌਰ ’ਤੇ ਸੈਲਾਨੀਆਂ ਵੱਲੋਂ ਕੀਤੇ ਗਏ ਹੰਗਾਮੇ ਲਈ ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਗ੍ਰਹਿ), ਪੁਲੀਸ ਡਾਇਰੈਕਟਰ ਜਨਰਲ, ਕੁੱਲੂ ਅਤੇ ਬਿਲਾਸਪੁਰ ਦੇ ਡਿਪਟੀ ਕਮਿਸ਼ਨਰਾਂ ਸਮੇਤ ਹੋਰਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਮੀਡੀਆ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਹਾਲਾਂ ਕਿ ਹਿਮਾਚਲੀ ਗੁੰਡਿਆਂ ਵੱਲੋਂ ਪੰਜਾਬੀ ਸੈਲਾਨੀਆਂ ਦੀ ਕੁੱਟਮਾਰ ਤੇ ਸਿੱਖ ਧਾਰਮਿਕ ਨਿਸ਼ਾਨਾਂ ਦੀ ਬੇਅਦਬੀ ਦੀਆਂ ਖ਼ਬਰਾਂ ਲੰਮੇ ਸਮੇਂ ਤੋਂ ਲਗਾਤਾਰ ਜਾਰੀ ਹਨ।

Leave a Reply