ਮੁੰਬਈ ਦੇ ਫਿਲਮ ਸਿਟੀ ਵਿਚਲੇ ਸਟੂਡੀਓ ਨੂੰ ਭਿਆਨਕ ਅੱਗ ਲੱਗੀ
ਮੁੰਬਈ: ਮੁੰਬਈ ਦੇ ਫਿਲਮ ਸਿਟੀ ਸਥਿਤ ਸਟੂਡੀਓ ਵਿਚ ਅੱਜ ਸ਼ਾਮ ਭਿਆਨਕ ਅੱਗ ਲੱਗ ਗਈ। ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ‘ਚ ਹੁਣ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਸ਼ਾਮ 4.30 ਵਜੇ ਦੇ ਕਰੀਬ ਲੱਗੀ ਅਤੇ ਮੁੰਬਈ ਫਾਇਰ ਬ੍ਰਿਗੇਡ ਦੇ ਅੱਠ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ।