ਜਾਣੋ ਕਿਡਨੀ ਫੇਲ੍ਹ ਹੋਣ ਦੇ ਕਾਰਨ, ਲੱਛਣ ਤੇ ਬਚਾਅ ਦੇ ਉਪਾਅ ਬਾਰੇ
ਕਿਡਨੀ ਸਰੀਰ ਦਾ ਸਭ ਤੋਂ ਜਰੂਰੀ ਅੰਗ ਹੈ। ਕਿਡਨੀ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਅਤੇ ਫਾਲਤੂ ਪਾਣੀ ਨੂੰ ਫਿਲਟਰ ਕਰਕੇ ਯੂਰਿਨ ਰਾਹੀ ਬਾਹਰ ਕੱਢਦਾ ਹੈ। ਇਸ ਨਾਲ ਸਰੀਰ ਆਰਾਮ ਨਾਲ ਕੰਮ ਕਰਦਾ ਹੈ ਪਰ ਕਿਡਨੀ ਫੇਲ੍ਹ ਹੋਣ ਉੱਤੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਡਨੀ ਖ਼ਰਾਬ ਹੋਣ ਜਾਂ ਫੇਲ ਹੋਣ ਉੱਤੇ ਬਾਥਰੂਮ ਕਰਨ ‘ਚ ਪ੍ਰੇਸ਼ਾਨੀ ਅਤੇ ਹੱਥ-ਪੈਰਾਂ ‘ਚ ਸੋਜ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਕਿਡਨੀ ਖਰਾਬ ਹੋਣ ਨਾਲ ਦਿਲ ਸਬੰਧੀ ਰੋਗ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਠੀਕ ਤਰ੍ਹਾਂ ਕੰਮ ਕਰਨਾ ਵੀ ਬਹੁਤ ਜਰੂਰੀ ਹੈ। ਅੱਜ ਵਰਲਡ ਕਿਡਨੀ ਡੇਅ ਦੇ ਮੌਕੇ ‘ਤੇ ਅਸੀਂ ਤੁਹਾਨੂੰ ਕਿਡਨੀ ਰੋਗ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਦੱਸਣ ਜਾ ਰਹੇ ਹਾਂ। ਜਿਸਦੀ ਮਦਦ ਨਾਲ ਕਿਡਨੀ ਨੂੰ ਤੰਦੁਰੁਸਤ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਪਾਣੀ ਘੱਟ ਪੀਣਾ
ਪੂਰੀ ਨੀਂਦ ਨਾ ਲੈਣਾ
ਜਿਆਦਾ ਲੂਣ ਦਾ ਸੇਵਨ
ਕੋਲਡ ਡਰਿੰਕ
ਕਾਫ਼ੀ ਦੇਰ ਤਰ ਪੇਸ਼ਾਬ ਰੋਕਨਾ
ਸਿਗਰਟ ਪੀਣਾ ਜਾਂ ਸ਼ਰਾਬ ਦਾ ਸੇਵਨ
ਮਿਨਰਲਸ ਅਤੇ ਵਿਟਾਮਿਨਾਂ ਦੀ ਕਮੀ
ਹਾਈ ਬਲੱਡ ਪ੍ਰੈਸ਼ਰ
ਕਿਡਨੀ ਰੋਗ ਦੇ ਲੱਛਣ
ਠੰਡ ਲੱਗਣਾ
ਬਲੱਡ ਪ੍ਰੈਸ਼ਰ ਜ਼ਿਆਦਾ ਹੋਣਾ
ਸਕਿਨ ‘ਚ ਖਾਰਿਸ਼ ਹੋਣਾ
ਕਮਜ਼ੋਰੀ ਅਤੇ ਥਕਾਣ
ਸਰੀਰ ਦੇ ਕਈ ਹਿੱਸਿਆਂ ‘ਚ ਸੋਜ
ਭੁੱਖ ਦਾ ਘੱਟ ਜਾਂ ਜ਼ਿਆਦਾ ਹੋਣਾ
ਵਾਰ-ਵਾਰ ਪੇਸ਼ਾਬ ਆਉਣਾ
ਪੇਸ਼ਾਬ ਦੇ ਸਮੇਂ ਜਲਨ ਹੋਣਾ
ਮੂੰਹ ‘ਚੋਂ ਬਦਬੂ ਆਉਣਾ
ਕਦੋਂ ਕਰੋ ਡਾਕਟਰ ਨਾਲ ਸੰਪਰਕ
ਜੇਕਰ ਤੁਹਾਨੂੰ ਕਿਡਨੀ ਦੇ ਰੋਗ ਨਾਲ ਸਬੰਧਤ ਉਪਰੋਕਤ ਦੱਸੇ ਕੋਈ ਵੀ ਲੱਛਣ ਦਿਸਣ ਜਾਂ ਤਕਲੀਫ ਮਹਿਸੂਸ ਹੋਵੇ ਤਾਂ ਗੁਰਦੇ ਦੇ ਫੰਕਸ਼ਨ ਟੈਸਟ, ਬਲੱਡ ਯੂਰੀਆ ਟੈਸਟ ਅਤੇ ਪ੍ਰੋਟੀਨ ਟੈਸਟ ਇਕ ਵਾਰ ਕਰਵਾਉਣਾ ਜ਼ਰੂਰੀ ਹੈ। ਜੇਕਰ ਇਹ ਤਿੰਨੋਂ ਟੈਸਟ ਪਾਜ਼ੇਟਿਵ ਆਉਂਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸ਼ੁਰੂ ਵਿੱਚ ਹੀ ਚੰਗੇ ਡਾਕਟਰ ਦੀ ਦੇਖਭਾਲ ਪ੍ਰਾਪਤ ਕਰਕੇ ਗੁਰਦੇ ਫੇਲ੍ਹ ਹੋਣ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਟੈਸਟ ਤੋਂ ਪਤਾ ਲੱਗਦਾ ਹੈ ਕਿ ਗੁਰਦੇ ਪ੍ਰੋਟੀਨ ਛੱਡ ਰਹੇ ਹਨ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਦੇ ਨਾਲ-ਨਾਲ ਅਸੀਂ ਅਨੁਸ਼ਾਸਿਤ ਜੀਵਨ ਸ਼ੈਲੀ ਨੂੰ ਅਪਣਾਵਾਂਗੇ ਤਾਂ ਜੇਕਰ ਅਗਲੇ ਚਾਰ-ਪੰਜ ਸਾਲਾਂ ‘ਚ ਕਿਡਨੀ ਫੇਲ ਹੋਣ ਵਾਲੀ ਹੈ ਤਾਂ ਇਹ 15 ਤੋਂ 20 ਸਾਲ ਤੱਕ ਚੱਲ ਸਕਦੀ ਹੈ।
ਕਿਡਨੀ ਰੋਗ ਤੋਂ ਬਚਣ ਦੇ ਉਪਾਅ
ਮੋਟਾਪਾ ਨਾ ਹੋਣ ਦਿਓ
ਲੂਣ ਦੀ ਵਰਤੋਂ ਘੱਟ ਕਰੋ
ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ
ਬਰੂਫੇਨ ਜਾਂ ਫਲੈਕਸਨ ਵਰਗੀਆਂ ਦਰਦ ਨਿਵਾਰਕ ਦਵਾਈਆਂ ਦੀ ਬੇਲੋੜੀ ਵਰਤੋਂ ਨਾ ਕਰੋ।
ਰੋਜ਼ਾਨਾ ਕਸਰਤ ਕਰੋ
ਸਿਹਤਮੰਦ ਖਾਣਾ ਖਾਓ