ਅਮਰੀਕਾ ’ਚ ਸਿਲੀਕਾਨ ਵੈਲੀ ਬੈਂਕ ਡੁੱਬਿਆ, ਸਰਕਾਰ ਨੇ ਬੈਂਕ ਬੰਦ ਕੀਤਾ

ਸਾਨ ਫਰਾਂਸਿਸਕੋ : ਅਮਰੀਕੀ ਰੈਗੂਲੇਟਰਾਂ ਨੇ ਫੇਲ੍ਹ ਹੋਣ ਬਾਅਦ ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਨੂੰ ਬੰਦ ਕਰ ਦਿੱਤਾ ਹੈ ਅਤੇ 2008 ਤੋਂ ਬਾਅਦ ਇੱਕ ਅਮਰੀਕੀ ਬੈਂਕ ਦੇ ਡੁੱਬਣ ਬਾਅਦ ਇਸ ਦੇ ਗਾਹਕਾਂ ਦੀ ਜਮ੍ਹਾਂ ਰਕਮ ਨੂੰ ਆਪਣੇ ਅਧੀਨ ਕਰ ਲਿਆ ਹੈ। ਇਹ ਜਾਣਕਾਰੀ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਦਿੱਤੀ ਹੈ। ਬੈਂਕ ਬੰਦ ਹੋਣ ਤੋਂ ਬਾਅਦ ਇਕ ਵਾਰ ਫਿਰ ਅਮਰੀਕਾ ਬੈਂਕਿੰਗ ਸੰਕਟ ਦੇ ਕੰਢੇ ਹੈ। ਅਮਰੀਕਾ ਦਾ ਬੈਂਕ ਇੱਕ ਵਾਰ ਫਿਰ ਗੰਭੀਰ ਵਿੱਤੀ ਸੰਕਟ ਵਿੱਚ ਘਿਰ ਗਿਆ ਹੈ। ਸਿਲੀਕਾਨ ਵੈਲੀ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਹੈ। ਇਸ ਨੇ ਤਕਨੀਕੀ ਉਦਯੋਗ ਨੂੰ ਝਟਕਾ ਦਿੱਤਾ ਹੈ। ਬੈਂਕ ਕੋਲ 209 ਅਰਬ ਡਾਲਰ ਦੀ ਜਾਇਦਾਦ ਅਤੇ 175.4 ਅਰਬ ਡਾਲਰ ਦੀ ਜਮ੍ਹਾਂ ਰਕਮ ਸੀ। ਇਹ ਬੈਂਕ ਨਵੀਂਆਂ ਤਕਨੀਕੀ ਕੰਪਨੀਆਂ ਨੂੰ ਵਿੱਤੀ ਸਹਾਇਤਾ ਦਿੰਦਾ ਸੀ।

Leave a Reply

error: Content is protected !!